ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਕਾਰ ਡੀਲਰਾਂ ਨੂੰ ਦਿੱਤੀ ਰਾਹਤ, ਕਰਜ਼ਾ ਚੁਕਾਉਣ ਦਾ ਵਧਾਇਆ ਸਮਾਂ


ਸਰਕਾਰੀ ਬੈਂਕਾਂ ਨੇ ਦੇਸ਼ ਵਿੱਚ ਪੰਜ ਹਜ਼ਾਰ ਅਰਬ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਐਤਵਾਰ ਨੂੰ ਜ਼ੋਨਲ ਪੱਧਰ 'ਤੇ ਸ਼ਾਖਾਵਾਂ ਵਿਚਕਾਰ ਵਿਚਾਰ ਮੰਥਨ ਕੀਤਾ। ਜਿਹੀ ਹੀ ਇੱਕ ਬੈਠਕ ਵਿੱਚ ਐਸਬੀਆਈ ਨੇ ਵਾਹਨ ਡੀਲਰਾਂ ਦੀ ਕਰਜ਼ ਚੁਕਾਉਣ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ।

 

ਐਸਬੀਆਈ ਦੇ ਮੈਨੇਜਿੰਗ ਡਾਇਰੈਕਟਰ (ਪ੍ਰਚੂਨ ਅਤੇ ਡਿਜੀਟਲ ਬੈਂਕਿੰਗ) ਪੀ ਕੇ ਗੁਪਤਾ ਨੇ ਕਿਹਾ ਕਿ ਕਰਜ਼ ਭੁਗਤਾਨ ਦੀ ਮਿਆਦ 60 ਦਿਨ ਦੀ ਹੁੰਦੀ ਹੈ। ਬੈਂਕ ਨੇ ਇਸ ਨੂੰ ਵਧਾ ਕੇ 75 ਦਿਨ ਅਤੇ ਕੁਝ ਮਾਮਲਿਆਂ ਵਿੱਚ 90 ਦਿਨ ਕਰ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਸਾਡਾ ਧਿਆਨ ਖ਼ਰੀਦਦਾਰਾਂ ਨੂੰ ਸਸਤੇ ਕਰਜ਼ ਦੇਣਾ ਹੈ। ਅਸੀਂ ਨਿਰਮਾਤਾਵਾਂ ਤੋਂ ਕਾਰ ਡੀਲਰਾਂ ਨੂੰ ਵੀ ਕਰਜ਼ ਉਪਲਬੱਧ ਕਰਵਾਉਂਦੇ ਹਾਂ। ਜਿਹੀ ਸਥਿਤੀ ਵਿੱਚ ਉਸ ਨੂੰ ਰਾਹਤ ਦਿੱਤੀ ਗਈ ਹੈ। ਹਾਲ ਦੇ ਮਹੀਨਿਆਂ ਵਿੱਚ ਵਾਹਨਾਂ ਲਈ ਬੈਂਕਾਂ ਤੋਂ ਕਰਜ਼ ਲੈਣ ਵਿੱਚ ਕਮੀ ਆਈ ਹੈ, ਕਿਉਂਕਿ ਵਾਹਨਾਂ ਦੀ ਵਿਕਰੀ 19 ਸਾਲਾਂ ਵਿੱਚ ਸਭ ਤੋਂ ਘੱਟ ਰਹੀ ਹੈ।

 

ਲਘੂ ਉੱਦਮਾਂ ਅਤੇ ਕਿਸਾਨਾਂ ਨੂੰ ਜ਼ਿਆਦਾ ਕਰਜ਼ ਦੇਵੇਗਾ ਯੂਬੀਆਈ


ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂਬੀਆਈ) ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਛੋਟੇ ਉਦਯੋਗਾਂ, ਖੇਤੀਬਾੜੀ, ਮਕਾਨਾਂ ਨੂੰ ਵਧੇਰੇ ਕਰਜ਼ੇ ਦੇਣ ਦਾ ਫ਼ੈਸਲਾ ਕੀਤਾ ਹੈ। 

 

ਐਤਵਾਰ ਨੂੰ ਦਿੱਲੀ ਵਿੱਚ ਉੱਤਰ ਭਾਰਤ ਦੀ ਬੈਂਕ ਪ੍ਰਬੰਧਕਾਂ ਦੇ ਸੰਮੇਲਨ ਵਿੱਚ, ਬੈਂਕ ਦੇ ਉੱਚ ਅਧਿਕਾਰੀ ਵਿਨੋਦ ਬੱਬਰ ਨੇ ਦੱਸਿਆ ਕਿ ਬੈਂਕਿੰਗ ਨਾਲ ਜੁੜੀਆਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬੈਂਕਾਂ ਨੇ ਹੇਠਲੇ ਪੱਧਰ ‘ਤੇ ਫੀਡਬੈਕ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਮੀਟਿੰਗਾਂ ਰਾਹੀਂ ਬੈਂਕ ਸ਼ਾਖਾਵਾਂ ਦੇ ਸੰਚਾਲਕਾਂ ਨਾਲ ਸਮੱਸਿਆਵਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਠੀਕ ਕੀਤਾ ਜਾ ਸਕੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI extends credit period of stressed auto dealers