ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਦੇ ਰਿਹਾ Hyundai Santro ਜਿੱਤਣ ਦਾ ਖਾਸ ਮੌਕਾ

SBI ਦੇ ਰਿਹਾ Hyundai Santro ਜਿੱਤਣ ਦਾ ਖਾਸ ਮੌਕਾ

 

 

ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਗ੍ਰਾਹਕਾਂ ਲਈ ਇਕ ਖਾਸ ਮੌਕੇ ਲੈ ਕੇ ਆਇਆ ਹੈ, ਜਿਸ ਵਿਚ ਉਹ ਨਵੀਂ ਹੁੰਡਈ ਸੈਂਟਰੋ (Hyundai Santro) ਕਾਰ ਜਿੱਤਣ ਦਾ ਮੌਕਾ ਦੇ ਰਿਹਾ ਹੈ। ਬੈਂਕ ਦੇ ਗ੍ਰਾਹਕਾਂ ਕੋਲ ਇਸ ਆਫਰ ਦਾ ਲਾਭ ਲੈਣ ਲਈ 30 ਜੂਨ 2019 ਤੱਕ ਦਾ ਹੀ ਸਮਾਂ ਹੈ। ਐਸਬੀਆਈ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਜੇਕਰ ਕੋਈ ਖਪਤਕਾਰ Yono ਐਪ ਨਾਲ ਹੁੰਡਈ ਵੇਨਿਊ (Hyundai Venue) ਕਾਰ ਦੀ ਬੁਕਿੰਗ ਕਰਦਾ ਹੈ ਤਾਂ ਉਸ ਨੂੰ ਹੁੰਡਈ ਸੈਂਟਰੋ ਜਿੱਤਣ ਦਾ ਮੌਕਾ ਮਿਲ ਸਕਦਾ ਹੈ।

 

ਕੱਲ੍ਹ 21 ਮਈ ਨੂੰ ਹੁੰਡਈ ਵੇਨਿਊ ਲਾਂਚ ਹੋਣ ਵਾਲੀ ਹੈ। ਇਸ ਤੋਂ ਇਲਾਵਾ ਐਸਬੀਆਈ ਗ੍ਰਾਹਕਾਂ ਨੁੰ ਆਕਰਿਸ਼ਤ ਵਿਆਜ ਦਰ ਉਤੇ ਆਟੋ ਲੋਨ ਵੀ ਆਫਰ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿਵੇਂ ਕਰ ਸਕਦੇ ਹੈ ਬੁਕਿੰਗ …

 

 

– ਸਭ ਤੋਂ ਪਹਿਲਾਂ ਫੋਨ ਵਿਚ SBI ਦਾ Yono ਐਪ ਇੰਸਟਾਲ ਕਰਨਾ ਹੋਵੇਗਾ। ਐਪ ਉਤੇ ਆਪਣਾ ਰਜਿਸਟ੍ਰੇਸ਼ਨ ਕਰਨਾ ਹੋਵੇਗਾ।

– ਐਸਬੀਆਈ ਦੀ ਇੰਟਰਨੈਟ ਬੈਕਿੰਗ ਵਰਤੋਂ ਕਰਦੇ ਹੈਂ, ਤਾਂ ਖਪਤਕਾਰ ਨਾਮ, ਪਾਸਵਾਰਡ ਅਤੇ ਰੇਫਰਲ ਕੋਡ ਪਾ ਕੇ ਸਬਮਿਟ ਕਰਨਾ ਹੋਵੇਗਾ। ਜੇਕਰ ਤੁਸੀਂ ਇੰਟਰਨੈਟ ਬੈਕਿੰਗ ਦੀ ਵਰਤੋਂ ਨਹੀਂ ਕਰਦੇ ਤਾਂ ਏਟੀਐਮ (ATM) ਕਾਰਡ ਦੀ ਡਿਟੇਲ ਦੇਣਾ ਹੋਵੇਗੀ।

– ਜੇਕਰ ਏਟੀਐਮ ਕਾਰਡ ਨਹੀਂ ਹੈ ਤਾਂ ਬ੍ਰਾਂਚ ਜਾ ਕੇ ਹੀ ਯੋਨੋ ਐਪ ਦੀ ਵਰਤੋਂ ਕਰ ਸਕਣਗੇ। ਤੁਸੀਂ ਯੋਨੋ ਐਪ ਡਾਊਨਲੋਡ ਕਰਨ ਬਾਅਦ ਹੀ ਹੁੰਡਈ ਵੇਨਿਊ ਦੀ ਬੂਕਿੰਗ ਕਰਨੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI giving offer to win Hyundai Santro