ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਕਤੂਬਰ ਤੋਂ SBI ਦੇਵੇਗਾ ਕਰੋੜਾਂ ਗਾਹਕਾਂ ਨੂੰ ਇਹ ਵਿਸ਼ੇਸ਼ ਲਾਭ 


ਸਟੇਟ ਬੈਂਕ ਆਫ਼ ਇੰਡੀਆ (SBI) 1 ਅਕਤੂਬਰ ਤੋਂ ਆਪਣੇ ਛੋਟੇ ਅਤੇ ਦਰਮਿਆਨੇ ਉੱਦਮ ਕਰਜ਼ੇ, ਹੋਮ ਲੋਨ, ਕਾਰ ਲੋਨ ਅਤੇ ਹੋਰ ਪ੍ਰਚੂਨ ਕਰਜ਼ਿਆਂ 'ਤੇ ਵਿਆਜ ਦਰ ਰੇਪੋ ਦਰ ਆਧਾਰ ਉੱਤੇ ਵਸੂਲਗੀ। ਬੈਂਕ ਨੇ ਸੋਮਵਾਰ ਨੂੰ ਘੋਸ਼ਣਾ ਕੀਤਾ ਕਿ ਉਹ ਹਰ ਕਿਸਮ ਦੇ ਪਰਿਵਰਤਨਸ਼ੀਲ ਵਿਆਜ ਦਰਾਂ ਦੇ ਕਰਜ਼ਿਆਂ ਲਈ ਬਾਹਰੀ ਸਟੈਂਡਰਡ ਰੇਪੋ ਰੇਟ 'ਤੇ ਵਿਚਾਰ ਕਰੇਗੀ।

 

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 4 ਸਤੰਬਰ ਨੂੰ ਸਾਰੇ ਬੈਂਕਾਂ ਨੂੰ ਕਿਹਾ ਸੀ ਕਿ ਉਹ ਆਪਣੇ ਪਰਿਵਰਤਨਸ਼ੀਲ ਵਿਆਜ ਦਰਾਂ ਵਾਲੇ ਕਰਜ਼ਿਆਂ ਦੀ ਵਿਆਜ ਦਰ ਕਿਸੇ ਬਾਹਰੀ ਮਾਪਦੰਡ ਨਾਲ ਜੋੜਨ।

 

ਐਸਬੀਆਈ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਸੀਂ ਸਾਰੇ ਪਰਿਵਰਤਨਸ਼ੀਲ ਵਿਆਜ ਦਰਾਂ ਵਾਲੇ ਕਰਜ਼ਿਆਂ ਲਈ ਵਿਆਜ ਦਰ ਦੀ ਬਾਹਰੀ ਸਟੈਂਡਰਡ ਰੇਪੋ ਰੇਟ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਛੋਟੇ ਅਤੇ ਉਦਯੋਗਿਕ ਕਰਜ਼ੇ, ਹਾਊਸਿੰਗ ਲੋਨ ਅਤੇ ਹੋਰ ਪ੍ਰਚੂਨ ਕਰਜ਼ਿਆਂ 'ਤੇ ਇਹ ਵਿਆਜ ਦਰਾਂ 1 ਅਕਤੂਬਰ, 2019 ਤੋਂ ਲਾਗੂ ਹੋਣਗੀਆਂ।

 

ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਰੋਪੋ ਦਰ, ਤਿਮਾਹੀ ਜਾਂ ਛਮਾਹੀ ਰਾਜ ਫੰਡ ਬਿੱਲ ਜਾਂ ਵਿੱਤੀ ਬੈਂਚਮਾਰਕ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਜਾਰੀ ਕੀਤੇ ਗਏ ਕਿਸ ਵੀ ਬਾਜ਼ਾਰ ਵਿਅਜ ਦਰ ਮਾਪਦੰਜਾਂ ਵਿੱਚੋਂ ਇੱਕ ਨੂੰ ਚੁਣਨ ਦਾ ਵਿਕਲਪ ਦਿੱਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI home loan car personal loan will be repo rate based from 1st october