ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਪਬਲਿਕ ਪ੍ਰਾਵੀਡੈਂਟ ਫੰਡ (ਪੀਪੀਐਫ) ਉਤੇ ਬਚਤ ਖਾਤੇ ਦੀ ਤੁਲਨਾ ਵਿਚ ਲਗਭਗ ਦੁਗਣਾ ਵਿਆਜ ਦੇ ਰਿਹਾ ਹੈ। ਐਸਬੀਆਈ ਦੇ ਪੀਪੀਐਫ ਵਿਚ ਨਿਵੇਸ਼ ਕਰਨ ਉਤੇ ਟੈਕਸ ਛੋਟ ਮਿਲਦੀ ਹੈ। ਇਨਵੇਸਟਮੈਂਟ ਦੇ ਬਾਅਦ ਮੈਚਿਊਰਿਟੀ ਉਤੇ ਟੈਕਸ ਫਰੀ ਰਿਟਰਨ ਮਿਲਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਵਿਚ ਨਿਵੇਸ਼ ਕਰਨ ਉਤੇ ਕੋਈ ਜੋਖਿਮ ਵੀ ਨਹੀਂ ਹੈ। ਆਓ ਜਾਣਦੇ ਹਾਂ ਕਿਵੇਂ ਖੋਲ ਸਕਦੇ ਹਾਂ ਪੀਪੀਐਫ ਖਾਤਾ ….
ਨਿਵੇਸ਼ ਦੀ ਸੀਮਾ :
ਐਸਬੀਆਈ ਦੇ ਪੀਪੀਐਫ ਖਾਤੇ ਵਿਚ ਤੁਸੀਂ ਘੱਟੋ ਘੱਟ 500 ਰੁਪਏ ਜਮ੍ਹਾ ਕਰ ਸਕਦੇ ਹੋ। ਇਕ ਸਾਲ ਵਿਚ ਜ਼ਿਆਦਾ ਤੋਂ ਜ਼ਿਆਦਾ 1,50,000 ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਇਹ ਰਕਮ ਇਕ ਸਾਲ ਵਿਚ 12 ਕਿਸਤਾਂ ਵਿਚ ਵੀ ਭਰੀ ਜਾ ਸਕਦੀ ਹੈ। ਇਹ ਅਕਾਊਂਟ ਐਸਬੀਆਈ ਦੀ ਬ੍ਰਾਂਚ ਵਿਚ ਖੋਲ ਸਕਦੇ ਹੈ। ਇਸ ਲਈ ਆਨਲਾਈਨ ਵੀ ਬਿਨੈ ਕੀਤਾ ਜਾ ਸਕਦਾ ਹੈ।
ਮਿਆਦ : ਪੀਪੀਐਫ ਅਕਾਊਂਟ ਦੀ 15 ਸਾਲ ਵਿਚ ਮਚਿਊਰ ਹੋਵੇਗਾ। ਪੀਪੀਐਫ ਵਿਚ ਨਿਵੇਸ਼ ਕਰਨ ਉਤੇ ਟੈਕਸ ਛੋਟ ਦਾ ਲਾਭ ਲੈ ਸਕਦੇ ਹਨ।
ਵਿਆਜ਼ ਦਰ : ਐਸਬੀਆਈ ਦੇ ਪੀਪੀਐਫ ਖਾਤੇ ਉਤੇ 8 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ ਜੋ 1 ਜਨਵਰੀ 2019 ਤੋਂ ਪ੍ਰਭਾਵੀ ਹੈ। ਹਾਲਾਂਕਿ, ਹਰ ਤਿੰਨ ਮਹੀਨੇ ਬਾਅਦ ਵਿਆਜ ਦਰ ਨਿਰਧਾਰਤ ਹੁੰਦੀ ਹੈ। ਇਹ ਵਿਆਜ ਦਰ ਸੇਵਿੰਗ ਅਕਾਉਂਟ ਦੇ ਮੁਕਾਬਲੇ ਵਿਚ ਦੁਗਣੀ ਹੈ।
ਅਕਾਊਂਟ ਟ੍ਰਾਂਸਫਰ : ਪੀਪੀਐਫ ਅਕਾਊਂਟ ਨੂੰ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿਚ ਜਾਂ ਡਾਕਖਾਨੇ ਤੋਂ ਬੈਂਕ ਜਾਂ ਕਿਸੇ ਬੈਂਕ ਤੋਂ ਦੂਜੀ ਬੈਂਕ ਵਿਚ ਬਦਲਿਆ ਜਾ ਸਕਦਾ ਹੈ। ਇਸ ਲਈ ਕੋਈ ਵੀ ਫੀਸ ਨਹੀਂ ਲਈ ਜਾਂਦੀ।
ਸਮੇਂ ਤੋਂ ਪਹਿਲਾਂ ਬੰਦ ਕਰਨਾ ਹੁੰਦਾ ਹੈ ਮੁਸ਼ਕਲ : ਆਮ ਮਾਮਲਿਆਂ ਵਿਚ 15 ਸਾਲ ਤੋਂ ਪਹਿਲਾਂ ਇਕ ਪੀਪੀਐਫ ਅਕਾਊਂਟ ਦਾ ਸਮੇਂ ਤੋਂ ਪਹਿਲਾਂ ਬੰਦ ਹੋਣ ਦੀ ਆਗਿਆ ਨਹੀਂ ਹੈ। ਪ੍ਰੰਤੂ ਜ਼ਰੂਰਤ ਸਮੇਂ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ, ਪ੍ਰੰਤੂ ਇਸ ਵਿਚ ਪੰਜ ਸਾਲ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾ ਸਕਦਾ।