ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ (SBI) ਪਬਲਿਕ ਪ੍ਰੋਵੀਡੈਂਟ ਫੰਡ (PPF) ਉੱਤੇ ਸੇਵਿੰਗ ਅਕਾਊਂਟ ਦੇ ਮੁਕਾਬਲੇ ਲਗਭਗ ਦੁੱਗਣਾ ਵਿਆਜ ਮਿਲਦਾ ਹੈ। ਐਸਬੀਆਈ ਦੇ ਪੀਪੀਐਫ਼ ਵਿੱਚ ਨਿਵੇਸ਼ ਕਰਨ ਉੱਤੇ ਟੈਕਸ ਵਿੱਚ ਵੀ ਛੋਟ ਮਿਲਦੀ ਹੈ। ਨਿਵੇਸ਼ ਤੋਂ ਬਾਅਦ, ਮੈਚਓਰਿਟੀ ਉੱਤੇ ਟੈਕਸ-ਫ੍ਰੀ ਰਿਟਰਨ ਮਿਲਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਨਿਵੇਸ਼ ਕਰਨ ਦਾ ਕੋਈ ਜੋਖ਼ਮ ਨਹੀਂ ਹੈ। ਆਓ ਜਾਣਦੇ ਹਾਂ ਪੀਪੀਐਫ ਖਾਤਾ ਕਿਵੇਂ ਖੋਲ੍ਹਣਾ ਹੈ।
ਨਿਵੇਸ਼ ਦੀ ਹੱਦ
ਤੁਸੀਂ ਐਸਬੀਆਈ ਦੇ ਪੀਪੀਐਫ ਖਾਤੇ ਵਿੱਚ ਘੱਟੋ ਘੱਟ 500 ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਇਕ ਸਾਲ ਵਿੱਚ ਵੱਧ ਤੋਂ ਵੱਧ 1,50,000 ਰੁਪਏ ਤੱਕ ਜਮ੍ਹਾਂ ਕਰ ਸਕਦੇ ਹਾਂ। ਇਹ ਰਾਸ਼ੀ ਇਕ ਸਾਲ ਵਿੱਚ 12 ਕਿਸ਼ਤਾਂ ਵਿੱਚ ਵੀ ਮੋੜ ਸਕਦੇ ਹੋ। ਇਹ ਅਕਾਊਂਟ ਐਸਬੀਆਈ ਦੀ ਬ੍ਰਾਂਚ ਵਿੱਚ ਖੋਲ੍ਹਿਆ ਜਾ ਸਕਦਾ ਹਾਂ। ਇਸ ਲਈ ਆਨਲਾਈਨ ਵੀ ਅਰਜ਼ੀ ਵੀ ਦੇ ਸਕਦੇ ਹਾਂ।
ਵਿਆਜ ਦਰ
ਐਸਬੀਆਈ ਦੇ ਪੀਪੀਐਫ ਖਾਤੇ ਨੂੰ 8% ਦੀ ਦਰ ਨਾਲ ਵਿਆਜ ਮਿਲ ਰਿਹਾ ਹੈ ਜੋ 1 ਜਨਵਰੀ, 2019 ਤੋਂ ਲਾਗੂ ਹੈ। ਹਾਲਾਂਕਿ, ਵਿਆਜ ਦਰ ਹਰ ਤਿੰਨ ਮਹੀਨਿਆਂ ਬਾਅਦ ਨਿਰਧਾਰਤ ਕੀਤੀ ਜਾਂਦੀ ਹੈ। ਇਹ ਵਿਆਜ ਦਰ ਸੇਵਿੰਗ ਅਕਾਊਂਟ ਮੁਕਾਬਲੇ ਦੁੱਗਣੀ ਹੈ।
ਖਾਤਾ ਟ੍ਰਾਂਸਫਰ
ਪੀਪੀਐਫ ਅਕਾਊਂਟ ਨੂੰ ਇੱਕ ਸ਼ਾਖਾ ਤੋਂ ਦੂਜੀ ਸ਼ਾਖਾ ਜਾਂ ਡਾਕਘਰ ਤੋਂ ਬੈਂਕ ਤੋਂ ਜਾਂ ਕਿਸੇ ਹੋਰ ਬੈਂਕ ਤੋਂ ਦੂਜੇ ਬੈਂਕ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਸੇਵਾ ਲਈ ਕੋਈ ਖ਼ਰਚਾ ਨਹੀਂ ਲਿਆ ਜਾਂਦਾ ਹੈ।
ਸਮੇਂ ਤੋਂ ਪਹਿਲਾਂ ਬੰਦ ਕਰਵਾਉਣਾ ਹੁੰਦੈ ਮੁਸ਼ਕਲ 15 ਸਾਲਾਂ ਤੋਂ ਪਹਿਲਾਂ ਆਮ ਸਥਿਤੀ ਵਿੱਚ, ਪੀਪੀਐਫ ਖਾਤੇ ਨੂੰ ਅਚਨਚੇਤੀ ਬੰਦ ਹੋਣ ਦੀ ਆਗਿਆ ਨਹੀਂ ਹੈ। ਪਰ ਲੋੜ ਦੇ ਸਮੇਂ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ ਪਰ ਪੰਜ ਸਾਲਾਂ ਤੋਂ ਪਹਿਲਾਂ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ।