ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਉਹਾਰਾਂ 'ਤੇ SBI ਬਿਨਾਂ ਦਸਤਾਵੇਜ਼ ਦੇ ਰਿਹੈ ਲੋਨ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

 

 

 

ਸਟੇਟ ਬੈਂਕ Iਆਫ਼ ਇੰਡੀਆ ਜੈਪੁਰ (ਐਸਬੀਆਈ) ਬੋਰਡ ਵੱਲੋਂ ਆਯੋਜਿਤ ਕਰਜ਼ਾ ਮੇਲੇ ਵਿੱਚ ਦੋ ਦਿਨਾਂ ਵਿੱਚ 250 ਕਰੋੜ ਰੁਪਏ ਦੇ ਲੋਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

 

ਬੈਂਕ ਦੇ ਚੀਫ਼ ਜਨਰਲ ਮੈਨੇਜਰ ਰਵਿੰਦਰ ਪਾਂਡੇ ਨੇ ਕਿਹਾ ਕਿ ਬੈਂਕ ਨੇ ਆਨਲਾਈਨ ਲੋਨ ਬਿਨੈ-ਪੱਤਰ ਦਾ ਪ੍ਰਬੰਧ ਕੀਤਾ ਹੈ, ਇਸ ਤਹਿਤ ਕਰਜ਼ਾ ਲੈਣ ਵਾਲਿਆਂ ਨੂੰ ਕੋਈ ਦਸਤਾਵੇਜ਼ ਪੇਸ਼ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਸਾਰੇ ਵੇਰਵੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਦਰਸਾਏ ਗਏ ਵੇਰਵਿਆਂ ਤੋਂ ਵੀ ਹਾਸਲ ਕੀਤੇ ਜਾਣਗੇ।

 

ਇਸ ਪ੍ਰਬੰਧ ਤਹਿਤ ਲੋਨ ਨੂੰ ਮੌਕੇ ‘ਤੇ ਹੀ ਪ੍ਰਵਾਨ ਕੀਤਾ ਜਾ ਰਿਹਾ ਹੈ। ਇਸ ਕਾਰਨ, ਲੋਨ ਪ੍ਰੋਸੈਸਿੰਗ ਸਮਾਂ, ਕਾਗ਼ਜ਼ ਖ਼ਰਚਿਆਂ ਅਤੇ ਗਾਹਕ ਨੂੰ ਹੋਣ ਵਾਲੀ ਅਸੁਵਿਧਾ ਤੋਂ ਪ੍ਰਹੇਜ ਕੀਤਾ ਜਾ ਰਿਹਾ ਹੈ।

 

ਇਸ ਵਿੱਚ ਗਾਹਕ ਨੂੰ ਇਕ ਜਗ੍ਹਾ 'ਤੇ ਹੋਮ ਲੋਨ, ਕਾਰ ਲੋਨ, ਐਮਐਸਈ, ਮੁਦਰਾ ਆਦਿ ਦੀ ਸਹੂਲਤ ਮਿਲ ਰਹੀ ਹੈ ਅਤੇ ਇੱਕ ਹੀ ਛੱਤ ਹੇਠ ਸਾਰੇ ਬੈਂਕ ਅਤੇ ਵਿੱਤੀ ਸੰਸਥਾਵਾਂ ਦੀ ਵਿਕਲਪ ਗਾਹਕ ਕੋਲ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕਰਜ਼ਿਆਂ ਦੀ ਮਨਜ਼ੂਰੀ ਸਿਰਫ਼ ਆਨਲਾਈਨ ਵੈਰੀਫਿਕੇਸ਼ਨ ਰਾਹੀਂ ਮੋਬਾਈਲ ਉੱਤੇ ਗਾਹਕ ਨੂੰ ਭੇਜੀ ਜਾ ਰਹੀ ਹੈ।

 

ਪਾਂਡੇ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਵਿੱਚ ਬਾਜ਼ਾਰ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਵਿੱਤ ਸੇਵਾਵਾਂ ਵਿਭਾਗ ਨੇ ‘ਗਾਹਕ ਸੰਪਰਕ-ਪਹਿਲ’ ਤਹਿਤ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਸਾਰੇ ਰਾਸ਼ਟਰੀ ਬੈਂਕਾਂ, ਨਿੱਜੀ ਬੈਂਕਾਂ ਅਤੇ ਮਾਈਕਰੋਫਾਈਨੈਂਸ ਸੰਸਥਾਵਾਂ ਨੇ ਹਿੱਸਾ ਲਿਆ। ਇਸ ਆਯੋਜਨ ਦਾ ਸਾਰਾ ਪ੍ਰਬੰਧਨ ਐਸਬੀਆਈ ਦੁਆਰਾ ਹੀ ਸੰਭਾਲਿਆ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI is giving loans without any documents on festivals know how to apply