ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਗ੍ਰਾਹਕਾਂ ਨੂੰ ਕੱਲ੍ਹ ਤੋਂ ਭਾਵ 1 ਮਈ ਤੋਂ ਨਵੇਂ ਲਾਭ ਮਿਲਣਗੇ। ਐਸਬੀਆਈ ਨੇ ਬਚਤ ਖਾਤਾ ਅਤੇ ਹੋਮ–ਆਟੋ ਲੋਨ ਉਤੇ ਲੱਗਣ ਵਾਲੇ ਵਿਆਚ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ। ਐਸੀਬੀਆਈ ਜਮ੍ਹਾਂ ਬਚਤ ਖਾਤੇ ਦੀ ਦਰ ਅਤੇ ਲੋਨ ਉਤੇ ਲੱਗਣ ਵਾਲੀ ਵਿਆਜ ਦਰਾਂ ਭਾਰਤੀ ਰਿਜਰਵ ਬੈਂਕ (ਆਰਬੀਆਈ) ਦੇ ਰੇਪੋ ਰੇਟ ਨਾਲ ਲਿੰਕ ਕਰੇਗਾ। ਭਾਵ ਆਰਬੀਆਈ ਦੇ ਰੇਪੋ ਰੇਟ ਘੱਟਣ ਦੇ ਤੁਰੰਤ ਬਾਅਦ ਐਸਬੀਆਈ ਬੈਂਕ ਆਪਣੀ ਵਿਆਜ ਦਰਾਂ ਘੱਟ ਕਰ ਦੇਵੇਗਾ। ਬੈਂਕ ਦੇ ਮੁਤਾਬਕ ਇਹ ਦਰ 1 ਮਈ ਤੋਂ ਲਾਗੂ ਹੋਵੇਗੀ। ਐਸਬੀਆਈ ਅਜਿਹਾ ਕਰਨ ਵਾਲਾ ਪਹਿਲਾਂ ਬੈਂਕ ਹੈ ਜਿਸਨੇ ਆਪਣੇ ਡਿਪਾਜਿਟ (ਜਮ੍ਹਾਂ ਦਰਾਂ) ਅਤੇ ਘੱਟ ਸਮੇਂ ਦੇ ਲੋਨ ਉਤੇ ਵਿਆਜ ਦਰਾਂ ਆਰਬੀਆਈ ਦੇ ਰੇਪੋ ਰੇਟ ਨਾਲ ਜੋੜਨ ਦਾ ਐਲਾਨ ਕੀਤਾ ਹੈ।
ਰਿਜਰਵ ਬੈਂਕ ਨੇ ਮੁਦਰਾ ਸਮੀਖਿਆ ਦੀ ਮੀਟਿੰਗ ਵਿਚ ਰੇਪੋ ਰੇਟ 0.25 ਬੇਸਿਸ ਪੁਆਇੰਟ ਤੋਂ ਘਟਾਕੇ 6 ਫੀਸਦੀ ਕਰ ਦਿੱਤਾ ਹੈ। ਐਸਬੀਆਈ ਨੇ ਘੱਟ ਸਮੇਂ ਦੇ ਲੋਨ, ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਡਿਪਾਜਿਟ, ਇਕ ਲੱਖ ਰੁਪਏ ਤੋਂ ਘੱਟ ਦੇ ਸਾਰੇ ਕੈਸ਼ ਕ੍ਰੇਡਿਟ ਅਕਾਊਂਟ ਅਤੇ ਓਵਰਡਰਾਫਟ ਨੂ ੰਰੇਪੋ ਦਰ ਨਾਲ ਜੋੜਨ ਦਾ ਫੈਸਲਾ ਕੀਤਾ ਹੈ।
ਆਰਬੀਆਈ ਨੇ ਆਪਣੀ ਨੀਤੀ ਵਿਚ ਇਹ ਨਿਯਮ ਬਦਲਣ ਦਾ ਫੈਸਲਾ ਲਿਆ ਸੀ। ਐਸਬੀਆਈ ਦੇ ਇਸ ਕਦਮ ਨਾਲ ਆਬੀਆਈ ਰੇਪੋ ਰੇਟ ਵਿਚ ਕੀਤੀ ਕਟੌਤੀ ਜਾਂ ਵਾਧੇ ਨੂੰ ਗ੍ਰਾਹਕਾਂ ਤੱਕ ਪਹੁੰਚਾਣ ਦੀ ਪ੍ਰਕਿਰਿਆ ਛੇਤੀ ਹੀ ਸਕੇਗੀ।