ਅਗਲੀ ਕਹਾਣੀ

SBI 1 ਮਈ ਤੋਂ ਸ਼ੁਰੂ ਕਰੇਗਾ ਨਵੀਂ ਸੇਵਾ, ਗਾਹਕਾਂ ਨੂੰ ਹੋਵੇਗਾ ਵੱਡਾ ਲਾਭ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਨੂੰ 1 ਮਈ ਤੋਂ ਨਵੇਂ ਲਾਭ ਮਿਲਣਗੇ। ਐਸਬੀਆਈ ਨੇ ਸੇਵਿੰਗ ਖਾਤੇ ਅਤੇ ਹੋਮ ਆਟੋ ਲੋਨ ਤੇ ਲੱਗਣ ਵਾਲੀਆਂ ਵਿਆਜ਼ ਦੇ ਢੰਗ ਬਦਲ ਦਿੱਤੇ ਹਨ। ਐਸਬੀਆਈ ਜਮਾਂ ਬਚਤ ਖਾਤਿਆਂ ਦੀ ਦਰ ਅਤੇ ਲੋਨ ਤੇ ਲੱਗਣ ਵਾਲੀ ਵਿਆਜ਼ ਦਰਾਂ ਭਾਰਤੀ ਰਿਜ਼ਰਵ ਬੈਂਕ (RBI) ਦੇ ਰੈਪੋ ਰੇਟ ਨਾਲ ਜੋੜੇਗਾ। ਮਤਲਬ ਕਿ ਆਰੀਬੀਆਈ ਦੇ ਰੈਪੋ ਰਟ ਘਟਣ ਦੇ ਤੁਰੰਤ ਬਾਅਦ ਐਸਬੀਆਈ ਬੈਂਕ ਆਪਣੀ ਵਿਆਜ਼ ਦਰਾਂ ਘੱਟ ਕਰ ਦੇਵੇਗਾ।

 

ਐਸਬੀਆਈ ਬੈਂਕ ਮੁਤਾਬਕ ਇਹ ਦਰਾਂ 1 ਮਈ ਤੋਂ ਲਾਗੂ ਹੋਣਗੀ। ਐਸਬੀਆਈ ਅਜਿਹਾ ਕਰਨ ਵਾਲਾ ਪਹਿਲਾ ਬੈਂਕ ਹੈ ਜਿਸ ਨੇ ਆਪਣੇ ਡਿਪੋਜ਼ਿਟ (ਜਮਾਂ ਦਰਾਂ) ਅਤੇ ਘੱਟ ਸਮੇਂ ਦੇ ਲੋਨ ’ਤੇ ਵਿਆਜ਼ ਦਰਾਂ ਆਰਬੀਆਈ ਦਾ ਰੈਪੋ ਰੇਟ ਨਾਲ ਜੋੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਡਿਪੋਜ਼ਿਟ ਤੇ ਵਿਆਜ਼ ਦਰਾਂ ਦਾ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਜਿਨਾਂ ਦਾ ਬਕਾਇਆ ਇਕ ਲੱਖ ਤੋਂ ਵੱਧ ਹੈ।

 

ਰਿਜ਼ਰਵ ਬੈਂਕ ਨੇ ਮੋਦਰਿਕ ਸਮੀਖਿਆ ਦੀ ਬੈਠਕ ਚ ਰੈਪੋ ਰੇਟ 0.25 ਬੇਸਿਸ ਪੁਆਇੰਟ ਘਟਾ ਕੇ 6.50 ਫ਼ੀਸਦੀ ਕਰ ਦਿੱਤਾ ਹੈ। ਐਸਬੀਆਈ ਨੇ ਘੱਟ ਸਮੇਂ ਦੇ ਲੋਨ, 1 ਲੱਖ ਰੁਪਏ ਤੋਂ ਵੱਧ ਦੇ ਡਿਪਾਜ਼ਿਟ, 1 ਲੱਖ ਰੁਪਏ ਤੋਂ ਵੱਧ ਦੇ ਸਾਰੇ ਕੈਸ਼ ਕ੍ਰੈਡਿਟ ਖਾਤੇ ਅਤੇ ਓਪਰਡ੍ਰਾਫ਼ਟ ਨੂੰ ਰੈਪੋ ਦਰ ਨਾਲ ਜੁੜਣ ਦਾ ਫੈਸਲਾ ਕੀਤਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI linking desosit and loan interest rate with RBI repo rate from 1st May