ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਗਾਹਕਾਂ ਲਈ ਬੁਰੀ ਖ਼ਬਰ, ਵਾਪਸ ਲਿਆ ਇਹ ਵੱਡਾ ਫਾਇਦਾ

ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਰੇਪੋ ਰੇਟ ਲਿੰਕਡ ਆਧਾਰਤ ਹੋਮ ਲੋਨ ਨੂੰ ਵਾਪਸ ਲੈ ਲਿਆ ਹੈ। ਉਸ ਨੇ ਹੁਣੇ ਆਪਣੀ ਰਿਪੋ ਰੇਟ ਲਿੰਕਡ ਹੋਮ ਲੋਨ ਉੱਤੇ ਰੋਕ ਲਗਾ ਦਿੱਤੀ ਹੈ। 
 

ਦੱਸਣਯੋਗ ਹੈ ਕਿ ਐਸਬੀਆਈ 1 ਅਕਤੂਬਰ ਤੋਂ ਇਕ ਨਵਾਂ ਉਤਪਾਦ ਲਾਂਚ ਕਰਨ ਜਾ ਰਿਹਾ ਹੈ, ਜੋ ਕਿ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਵੇਗਾ।

 

ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਐਸਬੀਆਈ ਨੇ ਰੈਪੋ ਰੇਟ ਨਾਲ ਜੁੜੇ ਹੋਮ ਲੋਨ ਨੂੰ ਰੋਕ ਦਿੱਤਾ ਹੈ ਅਤੇ ਇਸ ਦੀ ਥਾਂ ਇਹ 1 ਅਕਤੂਬਰ ਤੋਂ ਨਵਾਂ ਉਤਪਾਦ ਲਿਆਏਗੀ।

 

ਜ਼ਿਕਰਯੋਗ ਹੈ ਕਿ ਐਸਬੀਆਈ ਪਹਿਲਾ ਬੈਂਕ ਹੈ ਜਿਸ ਨੇ ਆਪਣੇ ਹੋਮ ਲੋਨ ਨੂੰ ਰੈਪੋ ਰੇਟ ਨਾਲ ਜੋੜਿਆ ਸੀ। 4 ਸਤੰਬਰ ਨੂੰ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਪ੍ਰਚੂਨ, ਨਿੱਜੀ ਅਤੇ ਐਮਐਸਐਮਈ ਕਰਜ਼ਿਆਂ ਨੂੰ ਰੈਪੋ ਰੇਟ ਨਾਲ ਜੋੜਨ ਲਈ ਵੀ ਕਿਹਾ ਸੀ। ਬਹੁਤ ਸਾਰੇ ਬੈਂਕਾਂ ਨੇ ਵੀ ਇਸ ਨੂੰ ਜੋੜਨਾ ਵੀ ਸ਼ੁਰੂ ਕਰ ਦਿੱਤਾ ਸੀ। ਇਸ ਵਿੱਚ ਐਸਬੀਆਈ, ਯੂਨੀਅਨ ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ, ਪੰਜਾਬ ਨੈਸ਼ਨਲ ਬੈਂਕ ਆਦਿ ਸ਼ਾਮਲ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI puts repo-linked home loans on hold it will affect home loan customer