ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਇੱਕ ਵਾਰ ਮੁੜ ਕਰਜ਼ਾ ਵਿਆਜ ਦਰਾਂ ਵਿੱਚ 5 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। 10 ਨਵੰਬਰ ਤੋਂ, ਵਿਆਜ ਦਰਾਂ 8.05 ਪ੍ਰਤੀਸ਼ਤ ਤੋਂ ਘੱਟ ਕੇ 8 ਪ੍ਰਤੀਸ਼ਤ ਹੋ ਜਾਣਗੀਆਂ। ਐਸਬੀਆਈ ਵੱਲੋਂ ਸਾਲ 2019-20 ਵਿੱਚ ਸੱਤਵੀਂ ਵਾਰ ਕਰਜ਼ਾ ਸਸਤਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਐਸਬੀਆਈ ਨੇ ਤੁਹਾਡੀ ਬੱਚਤ 'ਤੇ ਇੱਕ ਕੈਂਚੀ ਵੀ ਚਲਾਈ ਹੈ ਅਤੇ ਟਰਮ ਡਿਪੋਜਿਟ ਉੱਤੇ ਵਿਆਜ ਦਰਾਂ ਉੱਤੇ ਕਟੌਤੀ ਕੀਤੀ ਹੈ।
ਐਸਬੀਆਈ ਨੇ ਕਰਜ਼ੇ ਕੀਤੇ ਸਸਤੇ
ਜਨਤਕ ਖੇਤਰ ਦੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਸਾਰੇ ਪਰਿਪੱਕਤਾ ਸਮੇਂ ਕਰਜ਼ਿਆਂ 'ਤੇ ਸੀਮਾਤ ਲਾਗਤ ਆਧਾਰਤ ਵਿਆਜ ਦਰ (ਐਮਸੀਐਲਆਰ) ਵਿੱਚ 0.05 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਬੈਂਕ ਨੇ ਜਮ੍ਹਾਂ ਰਕਮਾਂ ਦੀ ਵਿਆਜ ਦਰਾਂ ਵਿੱਚ 0.15-0.75 ਦੀ ਭਾਰੀ ਕਟੌਤੀ ਕੀਤੀ ਹੈ। ਇਹ ਨਵੇਂ ਰੇਟ 10 ਨਵੰਬਰ ਤੋਂ ਲਾਗੂ ਹੋਣਗੇ। ਬੈਂਕ ਨੇ ਚਾਲੂ ਵਿੱਤੀ ਸਾਲ 'ਚ ਲਗਾਤਾਰ ਸੱਤਵੀਂ ਵਾਰ ਕਰਜ਼ਿਆਂ 'ਤੇ ਵਿਆਜ ਦਰ 'ਚ ਕਟੌਤੀ ਕੀਤੀ ਹੈ। ਸਟੇਟ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਕਟੌਤੀ ਨਾਲ ਇੱਕ ਸਾਲ ਦੇ ਕਰਜ਼ੇ ਦਾ ਐਮਸੀਐਲਆਰ 8 ਪ੍ਰਤੀਸ਼ਤ ਉੱਤੇ ਆ ਜਾਵੇਗਾ।
ਘਟਾਈ ਸੇਵਿੰਗ ਉੱਤੇ ਵਿਆਜ ਦਰਾਂ
ਬੈਂਕ ਨੇ ਫਿਕਸਡ ਡਿਪਾਜ਼ਿਟ 'ਤੇ ਆਪਣੀ ਵਿਆਜ ਦਰਾਂ ਵਿੱਚ ਵੀ ਤਬਦੀਲੀ ਕੀਤੀ ਹੈ। ਉਸ ਨੇ ਰਿਟੇਲ ਟਰਮ ਡਿਪਾਜ਼ਿਟ 'ਤੇ 1 ਸਾਲ ਤੋਂ 2 ਸਾਲ ਦੀ ਵਿਆਜ ਦਰ 'ਤੇ 0.15 ਪ੍ਰਤੀਸ਼ਤ ਦੀ ਕਮੀ ਕੀਤੀ ਹੈ। ਇਸ ਦੇ ਨਾਲ ਹੀ ਸਾਰੀਆਂ ਪਰਿਪੱਕਤਾਵਾਂ ਸਮੇਂ ਦੀ ਥੋਕ ਟਰਮ ਡਿਪਾਜ਼ਿਟ ਲਈ ਵਿਆਜ ਦਰਾਂ ਨੂੰ 0.30 ਤੋਂ 0.75% ਤੱਕ ਘਟਾ ਦਿੱਤਾ ਗਿਆ ਹੈ।