ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਗਾਹਕਾਂ ਨੂੰ ਕੀਤਾ ਅਲਰਟ, ਕਿਹਾ, ਛੇਤੀ ਬੰਦ ਹੋ ਜਾਣਗੇ ਗਾਹਕਾਂ ਦੇ ਏਟੀਐਮ ਡੈਬਿਟ ਕਾਰਡ 

ਜੇ ਤੁਹਾਡਾ ਵੀ ਸਟੇਟ ਬੈਂਕ ਆਫ਼ ਇੰਡੀਆ (SBI) ਕੋਲ ਖਾਤਾ ਹੈ ਅਤੇ ਬੈਂਕ ਦੇ ਏਟੀਐਮ-ਡੈਬਿਟ ਕਾਰਡ (ATM or debit Card)  ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

 

ਐਸਬੀਆਈ ਨੇ ਟਵੀਟ ਕਰ ਕਿਹਾ ਹੈ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏਟੀਐਮ-ਡੈਬਿਟ ਕਾਰਡ ਨੂੰ ਬਦਲਵਾ ਲੈਣ।  ਗਾਹਕਾਂ ਨੂੰ ਇਹ ਕੰਮ 31 ਦਸੰਬਰ 2019 ਤੱਕ ਕਰਨਾ ਹੈ ਕਿਉਂਕਿ ਉਹ ਨਵੇਂ ਸਾਲ ਤੋਂ ਆਪਣੇ ਪੁਰਾਣੇ ਐਟੀਐਮ-ਡੈਬਿਟ ਕਾਰਡਾਂ ਤੋਂ ਪੈਸੇ ਨਹੀਂ ਕੱਢਵਾ ਸਕਣਗੇ।
 

ਦਰਅਸਲ, ਐਸਬੀਆਈ ਨੇ ਟਵੀਟ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਕੋਲ ਪੁਰਾਣੇ ਚੁੰਬਕੀ ਕਾਰਡ ਹਨ ਉਨ੍ਹਾਂ ਨੂੰ ਤੁਰੰਤ ਬਦਲਣਾ ਹੋਵੇਗਾ।  ਇਸ ਦੀ ਥਾਂ ਗਾਹਕਾਂ ਨੂੰ ਇੱਕ ਈਵੀਐਮ ਚਿੱਪ ਡੈਬਿਟ ਕਾਰਡ ਪ੍ਰਾਪਤ ਕਰਨਾ ਹੋਵੇਗਾ। ਇਸ ਦੀ ਆਖ਼ਰੀ ਤਾਰੀਖ 31 ਦਸੰਬਰ 2019 ਹੈ।

 

 

 

 

ਐਸਬੀਆਈ -ਏਟੀਐਮ-ਡੈਬਿਟ ਕਾਰਡਾਂ 'ਤੇ ਕਿਸੇ ਕਿਸਮ ਦੀ ਧੋਖਾਧੜੀ ਤੋਂ ਬੱਚਣ ਅਤੇ ਇਸ ਨੂੰ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਬਣਾਉਣ ਲਈ ਐਸਬੀਆਈ ਇੱਕ ਨਵੀਂ ਈਐਮਵੀ ਚਿੱਪ ਵਾਲਾ ਕਾਰਡ ਜਾਰੀ ਕਰ ਰਿਹਾ ਹੈ। ਇਹ ਨਵੇਂ ਚਿੱਪ ਏਟੀਐਮ-ਡੈਬਿਟ ਕਾਰਡ ਕਾਰਡ ਹੁਣ ਬਿਨਾਂ ਕਿਸੇ ਫ਼ੀਸ ਦੇ ਮੁਫ਼ਤ ਬਣ ਰਹੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI these ATM Debit card become useless after 31st December 2019