ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਆਪਣੇ ਇਸ ਖਾਤੇ ਉਤੇ ਦੇ ਰਿਹਾ ਦੁੱਗਣਾ ਲਾਭ

SBI ਆਪਣੇ ਇਸ ਖਾਤੇ ਉਤੇ ਦੇ ਰਿਹਾ ਦੁੱਗਣਾ ਲਾਭ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ  ਬੈਂਕ (ਐਸਬੀਆਈ) ਪਬਲਿਕ ਪ੍ਰਾਵੀਡੈਂਟ ਫੰਡ (ਪੀਪੀਐਫ) ਉਤੇ ਬੱਚਤ ਖਾਤੇ ਦੇ ਮੁਕਾਬਲੇ ਲਗਭਗ ਦੁੱਗਣਾ ਵਿਆਜ ਦੇ ਰਿਹਾ ਹੈ। ਐਸਬੀਆਈ ਦੇ ਪੀਪੀਐਫ ਵਿਚ ਨਿਵੇਸ਼ ਕਰਨ ਉਤੇ ਟੈਕਸ ਛੋਟ ਮਿਲਦੀ ਹੈ। ਇਨਵੇਸਟਮੈਂਟ ਦੇ ਬਾਅਦ ਮਿਚਊਰਿਟੀ ਉਤੇ ਟੈਕਸ ਮੁਕਤ ਵਾਪਸ ਮਿਲਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਵਿਚ ਨਿਵੇਸ਼ ਕਰਨ ਉਤੇ ਕੋਈ ਖਤਰਾ ਵੀ ਨਹੀਂ ਹੈ। ਆਓ ਜਾਣਦੇ ਹਾਂ ਕਿਵੇਂ ਖੁੱਲ੍ਹ ਸਕਦਾ ਹੈ ਪੀਪੀਐਫ ਖਾਤਾ ….

 

ਨਿਵੇਸ਼ ਸੀਮਾ : –

 

ਐਸਬੀਆਈ ਦੇ ਪੀਪੀਐਫ ਅਕਾਊਂਟ ਵਿਚ ਤੁਸੀਂ ਘੱਟੋ ਘੱਟ 500 ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਇਕ ਸਾਲ ਵਿਚ ਜ਼ਿਆਦਾ ਤੋਂ ਜ਼ਿਆਦਾ 1,50,000 ਰੁਪਏ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਹ ਰਕਮ ਇਕ ਸਾਲ ਵਿਚ 12 ਕਿਸਤਾਂ ਵਿਚ ਵੀ ਦਿੱਤੀ ਜਾ ਸਕਦੀ ਹੈ। ਇਹ ਖਾਤਾ ਐਸਬੀਆਈ ਦੀ ਬ੍ਰਾਂਚ ਵਿਚ ਖੋਲ੍ਹਿਆ ਜਾ ਸਕਦਾ ਹੈ। ਇਸ ਲਈ ਆਨਲਾਈਨ ਵੀ ਬਿਨੈ ਕੀਤਾ ਜਾ ਸਕਦਾ ਹੈ।

ਮਿਆਦ :

ਪੀਪੀਐਫ ਅਕਾਊਂਟ ਦੀ 15 ਸਾਲ ਵਿਚ ਮੈਚਊਰ ਹੋਵੇਗਾ। ਪੀਪੀਐਫ ਵਿਚ ਨਿਵੇਸ਼ ਕਰਨ ਉਤੇ ਟੈਕਸ ਛੋਟ ਦਾ ਲਾਭ ਉਠਾ ਸਕਦੇ ਹਨ।

 

ਵਿਆਜ ਰੇਟ :

ਐਸਬੀਆਈ ਦੇ ਪੀਪੀਐਫ ਖਾਤੇ ਉਤੇ 8 ਫੀਸਦੀ ਦੀ ਦਰ ਨਾਂਲ ਵਿਆਜ ਮਿਲ ਰਿਹਾ ਹੈ ਜੋ 1 ਜਨਵਰੀ 2019 ਤੋਂ ਲਾਗੂ ਹੈ। ਹਾਲਾਂਕਿ, ਹਰ ਤਿੰਨ ਮਹੀਨੇ ਬਾਅਦ ਵਿਆਜ ਦਰ ਨਿਰਧਾਰਤ ਹੁੰਦੀ ਹੈ। ਇਹ ਵਿਆਜ ਦਰ ਬਚਤ ਖਾਤੇ ਦੇ ਮੁਕਾਬਲੇ ਵਿਚ ਦੁੱਗਣੀ ਹੈ।

 

ਖਾਤਾ ਤਬਦੀਲ :

ਪੀਪੀਐਫ ਖਾਤੇ ਨੂੰ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿਚ ਜਾਂ ਡਾਕਖਾਨੇ ਤੋਂ ਬੈਂਕ ਜਾਂ ਕਿਸੇ ਬੈਂਕ ਤੋਂ ਦੂਜੀ ਬੈਂਕ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਸਰਵਿਸ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।

 

ਸਮੇਂ ਤੋਂ ਪਹਿਲਾਂ ਬੰਦ ਕਰਨਾ ਹੁੰਦਾ ਹੈ ਮੁਸ਼ਕਲ :

ਆਮ ਮਾਮਲਿਆਂ ਵਿਚ 15 ਸਾਲ ਤੋਂ ਪਹਿਲਾਂ ਇਕ ਪੀਪੀਐਫ ਖਾਤਾ ਸਮੇਂ ਤੋਂ ਪਹਿਲਾਂ ਬੰਦ ਹੋਣ ਦੀ ਆਗਿਆ ਨਹੀਂ ਹੈ। ਪ੍ਰੰਤੂ ਜ਼ਰੂਰਤ ਦੇ ਸਮੇਂ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ, ਪ੍ਰੰਤੂ ਇਸ ਨੂੰ ਪਜ ਸਾਲ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI this account gives double profit to its customer