ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਬਦਲੇਗਾ 1 ਜੁਲਾਈ ਤੋਂ ਇਹ ਨਿਯਮ

ਐਸਬੀਆਈ ਬਦਲੇਗਾ 1 ਜੁਲਾਈ ਤੋਂ ਇਹ ਨਿਯਮ

ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਜੁਲਾਈ ਮਹੀਨੇ ਤੋਂ ਆਪਣੇ ਰਿਹਾਇਸ਼ ਕਰਜ਼ੇ ਦੀ ਵਿਆਜ਼ ਦਰਾਂ ਨੂੰ ਰੇਪੋ ਰੇਟ ਨਾਲ ਜੋੜਨ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹੋਮ ਲੋਨ ਦੀ ਵਿਆਜ਼ ਦਰਾਂ ਵਿਚ 0.25 ਫੀਸਦੀ ਕਮੀ ਹੋ ਸਕਦੀ ਹੈ। ਬੈਂਕ ਨੇ ਕਿਹਾ ਕਿ ਉਹ 1 ਜੁਲਾਈ ਤੋਂ ਰੇਪੋ ਰੇਟ ਨਾਲ ਜੁੜੇ ਹੋਮ ਲੋਨ ਦੀ ਸ਼ੁਰੂਆਤ ਕਰ ਸਕਦੇ ਹਨ। ਬੈਂਕ ਆਪਣੇ ਥੋੜ੍ਹੇ ਸਮੇਂ ਦੇ ਕਰਜ਼ੇ ਅਤੇ ਵੱਡੀ ਜਮ੍ਹਾਂ ਰਕਮ ਦੀ ਵਿਆਜ ਦਰਾਂ ਨੂੰ ਰੇਪੋ ਰੇਟ ਨਾਲ ਪਹਿਲਾਂ ਹੀ ਜੋੜ ਚੁੱਕਿਆ ਹੈ।

 

ਰੇਪੋ ਦਰ ਰਿਜਰਵ ਬੈਂਕ ਤੈਅ ਕਰਦਾ ਹੈ। ਇਸ ਦਰ ਉਤੇ ਕੇਂਦਰੀ ਬੈਂਕ, ਵਪਾਰਿਕ ਬੈਂਕਾਂ ਨੂੰ ਇਕ ਦਿਨ ਲਈ ਨਗਦੀ ਉਤਾਰ ਦਿੰਦਾ ਹੈ।

ਆਰਬੀਆਈ ਲਗਾਤਾਰ ਤਿੰਨ ਸਮੀਖਿਆ ਮੀਟਿੰਗਾਂ ਵਿਚ ਕੁਲ ਮਿਲਾਕੇ ਰੇਪੋ ਵਿਚ 0.75 ਫੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਰੇਪੋ ਘੱਟ ਹੋਣ ਉਤੇ ਵਪਾਰਿਕ ਬੈਂਕਾਂ ਲਈ ਪੈਸਾ ਸਸਤਾ ਹੁੰਦਾ ਹੈ ਅਤੇ ਉਹ ਵਿਆਜ ਘਟ ਕਰਨ ਦੀ ਸਥਿਤੀ ਵਿਚ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: SBI will change these rules from July 1