ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਆਯੋਜਿਤ ਕਰੇਗਾ ਗ੍ਰਾਹਕਾਂ ਦਾ ਦੇਸ਼ ਵਿਆਪੀ ਸੰਮੇਲਨ

SBI ਆਯੋਜਿਤ ਕਰੇਗਾ ਗ੍ਰਾਹਕਾਂ ਦਾ ਦੇਸ਼ ਵਿਆਪੀ ਸੰਮੇਲਨ

ਦੇਸ਼ ਦੀ ਸਭ ਤੋਂ ਵੱਡੀ ਬੈਂਕ ਐਸਬੀਆਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰਾਹਕਾਂ ਦੀਆਂ ਸ਼ਿਕਾਇਤਾਂ ਨੂੰ ਸਮਝਣ ਅਤੇ ਆਪਣੀ ਸੇਵਾਵਾਂ ਨੂੰ ਵਧੀਆ ਬਣਾਉਣ ਲਈ ਉਹ 28 ਮਈ ਨੂੰ ਗ੍ਰਾਹਕਾਂ ਦੇ ਇਕ ਰਾਸ਼ਟਰ ਪੱਛਰੀ ਸੰਮੇਲਨ ਦਾ ਆਯੋਜਨ ਕਰੇਗਾ। ਇਸ ਪਹਿਲ ਦੇ ਤਹਿਤ ਬੈਂਕ ਆਪਣੇ 17 ਸਥਾਨਕ ਮੁੱਖ ਦਫ਼ਤਰਾਂ (ਐਲਐਚਓ) ਰਾਹੀਂ 500 ਤੋਂ ਜ਼ਿਆਦਾ ਥਾਵਾਂ ਉਤੇ ਮਿਲਣ ਸਮਾਰੋਹਾਂ ਦਾ ਆਯੋਜਨ ਕਰੇਗਾ।

 

ਇਸ ਦੇ ਤਹਿਤ ਬੈਂਕ ਦਾ ਟੀਚਾ ਇਕ ਲੱਖ ਤੋਂ ਜ਼ਿਆਦਾ ਗ੍ਰਾਹਕਾਂ ਨਾਲ ਸੰਪਰਕ ਸਥਾਪਤ ਕਰਨਾ ਹੈ। ਬੈਂਕ ਦੇ ਪ੍ਰਬੰਧ ਨਿਰਦੇਸ਼ਕ (ਖੁਦਰਾ ਅਤੇ ਡਿਜੀਟਲ) ਪੀ ਕੇ ਗੁਪਤਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ, ‘ਇਸਦਾ ਉਦੇਸ਼ ਲੋਕਾਂ ਨਾਲ ਸੰਪਰਕ ਬਣਾਕੇ ਗ੍ਰਾਹਕਾਂ ਵਿਚ ਬੈਂਕਾਂ ਨੂੰ ਲੈ ਕੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਅਸੀਂ ਇਸ ਵੱਡੇ ਸੰਮੇਲਨ ਵਿਚ ਸਾਡੇ ਗ੍ਰਾਹਕਾਂ ਦੀ ਹਿੱਸੇਦਾਰੀ ਨੂੰ ਲੈ ਕੇ ਆਸ਼ਾਵੰਧ ਹਾਂ। ਇਸ ਨਾਲ ਗ੍ਰਾਹਕਾਂ ਦਾ ਅਨੁਭਵ ਵਧੀਆ ਹੋਵੇਗਾ ਅਤੇ ਉਨ੍ਹਾਂ ਦੀਆਂ ਉਮੀਦਾਂ ਉਤੇ ਖਰੇ ਉਤਰਨ ਵਿਚ ਸਾਨੂੰ ਮਦਦ ਮਿਲੇਗੀ।’

 

ਬੈਂਕ ਦੇ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਗ੍ਰਾਹਕ ਬੈਂਕ ਦੇ ਕਰਮਚਾਰੀਆਂ ਨਾਲ ਗੱਲਬਾਤ ਕਰ ਸਕਣਗੇ। ਇਸ ਦੌਰਾਨ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਅਤੇ ਉਤਪਾਦ ਤੇ ਸੇਵਾਵਾਂ ਬਾਰੇ ਆਪਣੀ ਰਾਏ ਦੇਖ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI will hold conference of customers