ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰੇ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ

ਹਰੇ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ

ਬੁੱਧਵਾਰ ਨੂੰ ਦੇਸ਼ ਦਾ ਸ਼ੇਅਰ ਬਾਜ਼ਾਰ ਵੜਤ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 161.83 ਅੰਕਾਂ ਦੀ ਵੜਤ ਨਾਲ 36,724.74 ਦੇ ਲੇਵਲ ਅਤੇ ਨਿਫਟੀ 46.75 ਅੰਕਾਂ ਦੀ ਤੇਜੀ ਨਾਲ 10,844.65 ਦੇ ਪੱਧਰ ਉਤੇ ਬੰਦ ਹੋਇਆ। ਅੱਜ ਸਵੇਰੇ ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਕਮਜੋਰੀ ਦਾ ਰੁੱਖ ਸੀ।

 

ਸੈਂਸੇਕਸ ਸਵੇਰੇ 9.31 ਵਜੇ 128.55 ਅੰਕਾਂ ਦੀ ਗਿਰਾਵਟ ਨਾਲ 36,434.36 ਉਤੇ ਅਤੇ ਨਿਫਟੀ ਵੀ ਲਗਭਗ ਇਸੇ ਸਮੇਂ 31.64 ਅੰਕਾਂ ਦੀ ਕਮਜੋਰੀ ਨਾਲ 10,766.25 ਉਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੇ ਕੁਝ ਘੰਟਿਆਂ ਬਾਅਦ ਇਸ ਵਿਚ ਤੇਜੀ ਆ ਗਈ ਅਤੇ ਸੈਂਸੇਕਸ 17.74 ਅੰਕਾਂ ਦੀ ਤੇਜੀ ਨਾਲ 36,580.65 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

 

ਉਥੇ, ਨਿਫਟੀ 2.60 ਅੰਕਾਂ ਦੀ ਮਜ਼ਬੂਤੀ ਨਾਲ 10,800.50 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਬੀਐਸਈ ਦਾ ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 12.33 ਅੰਕਾਂ ਦੀ ਮਜ਼ਬੂਤੀ ਨਾਲ 36,808.01 ਉਤੇ, ਜਦੋਂ ਕਿ ਐਨਐਸਈ ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਿਕ ਅੰਕ ਨਿਫਟੀ 7.5 ਅੰਕਾਂ ਦੀ ਕਮਜੋਰੀ ਨਾਲ 10,899.20 ਉਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex closed on green sign on wednesday