ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਸੈਕਸ ’ਚ ਮੁੜ ਤੇਜ਼ੀ, ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ

Exit Poll ਆਉਣ ਦੇ ਦੂਜੇ ਦਿਨ ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰਾਂ ਚ ਤੇਜ਼ੀ ਦਾ ਦੌਰ ਜਾਰੀ ਰਿਹਾ। ਬੰਬਈ ਸਟਕਾ ਐਕਸਚੇਂਜ ਦਾ ਬੈਂਚਮਾਰਚ ਸੈਂਸੈਕਸ 200 ਅੰਕਾਂ ਦੀ ਤੇਜ਼ੀ ਨਾਲ 39,565.82 ਅੰਕ ਦੇ ਖੁੱਲ੍ਹਿਆ।

 

30 ਸ਼ੇਅਰਾਂ ਵਾਲਾ ਸੂਚਕਾਂਕ 205.24 ਅੰਕਾਂ ਜਾਂ 0.52% ਦੇ ਵਾਧੇ ਨਾਲ 39,557.91 ਅੰਕ ਤੇ ਕਾਰੋਬਾਰ ਕਰ ਰਿਹਾ ਸੀ। ਅਜਿਹਾ ਹੀ ਵਾਧਾ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫ਼ਟੀ 50 ਚ ਵੀ ਦੇਖਣ ਨੂੰ ਮਿਲਿਆ। ਇਹ 48.90 ਅੰਕਾਂ ਜਾਂ 0.41% ਦੇ ਵਾਧੇ ਨਾਲ 11,877.15 ਅੰਕਾਂ ’ਤੇ ਖੁੱਲ੍ਹਿਆ।

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਚ ਲੰਘੇ 10 ਸਾਲ ਦਾ ਸਭ ਤੋਂ ਜ਼ਿਆਦਾ ਵਾਧਾ ਅਤੇ ਹਾਈ ਰਿਕਾਰਡ ਨਾਲ ਬੰਦ ਹੋਇਆ। ਚੋਣ ਸਰਵੇਖਣ ਚ ਮੋਦੀ ਸਰਕਾਰ ਦੀ ਪੂਰਨ ਬਹੁਮਤ ਨਾਲ ਸੱਤਾ ਚ ਵਾਪਸੀ ਦੇ ਸੰਕੇਤਾਂ ਨਾਲ ਉਤਸ਼ਾਹਤ ਨਿਵੇਸ਼ਕਾਂ ਦੀ ਜ਼ਬਰਦਸਤ ਲਿਵਾਲੀ ਨਾਲ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਸੋਮਵਾਰ ਨੂੰ 1421 ਅੰਕਾਂ ਦੇ ਵਾਧੇ ਨਾਲ 39,352.67 ਦੇ ਪੱਧਰ ਤੇ ਬੰਦ ਹੋਇਆ। ਜਦਕਿ ਨਿਫ਼ਟੀ 421 ਅੰਕਾਂ ਦੇ ਵਾਧੇ ਨਾਲ 11,382 ਦੇ ਪੱਧਰ ਤੇ ਬੰਦ ਹੋਇਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex continues rising high open market with 200 points gain today