ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੂਜੇ ਕਾਰਜਕਾਲ ਲਈ ਸਹੁੰ ਚੁੱਕ ਸਮਾਰੋਹ ਦੇ ਬਾਅਦ ਅੱਜ ਸ਼ੁੱਕਰਵਾਰ ਨੂੰ ਸੈਂਸੈਕਸ ਇਕ ਵਾਰ ਫਿਰ 40,000 ਦੇ ਪੱਧਰ ਤੋਂ ਪਾਰ ਕਰ ਗਿਆ। ਉਥੇ ਨਿਫਟੀ ਵੀ ਕਾਰੋਬਾਰ ਦੌਰਾਨ 12000 ਦੇ ਪੱਧਰ ਨੂੰ ਪਾਰ ਕਰ ਗਿਆ। ਫਿਲਹਾਲ ਸੈਂਸੈਕਸ 169 ਅੰਕਾਂ ਦੀ ਵੜਤ ਨਾਲ 40000.77 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ। ਉਥੇ, ਨਿਫਟੀ 59 ਅੰਕਾਂ ਦੀ ਤੇਜ਼ੀ ਨਾਲ 12005 ਦੇ ਪੱਧਰ ਉਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਨਿਫਟੀ ਉਤੇ ਰਿਅਲਟੀ ਨੂੰ ਛੱਡਕੇ ਸਾਰੇ ਪ੍ਰਮੁੱਖ 10 ਇੰਡੇਕਸ ਵਿਚ ਹਰੇ ਨਿਸ਼ਾਨ ਵਿਚ ਕਾਰੋਬਾਰ ਹੋ ਰਿਹਾ ਹੈ। ਏਸ਼ੀਅਨ ਪੇਂਟਸ, ਕੋਲ ਇੰਡੀਆ ਅਤੇ ਟੀਸੀਐਸ ਵਿਚ 2 ਫੀਸਦੀ ਦੇ ਕਰੀਬ ਤੇਜ਼ੀ ਹੈ। ਉਥੇ, ਯਸ ਬੈਂਕ, ਟਾਟਾ ਮੋਟਰਜ਼ ਅਤੇ ਐਨਟੀਪੀਸੀ ਵਿਚ 1 ਫੀਸਦੀ ਦੇ ਕਰੀਬ ਗਿਰਾਵਟ ਹੈ। ਸੈਂਸੈਕਸ ਦੇ 30 ਵਿਚ 26 ਸ਼ੇਅਰਾਂ ਵਿਚ ਤੇਜ਼ੀ ਹੈ।
ਕੱਲ੍ਹ ਸ਼ਾਮ ਨੂੰ ਪ੍ਰਧਾਨ ਨਰਿੰਦਰ ਮੋਦੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਲਈ ਸਹੁੰ ਚੁੱਕਣ ਨਾਲ ਪਹਿਲਾਂ ਵੀਰਵਾਰ ਨੂੰ ਦੇਸ਼ ਦਾ ਸ਼ੇਅਰ ਬਾਜ਼ਾਰ ਜਬਰਦਸਤ ਤੇਜੀ ਨਾਲ ਬੰਦ ਹੋਇਆ। ਬੀਐਸਈ ਦਾ ਸੈਂਸੈਕਸ 330 ਅੰਕਾਂ ਦੀ ਵੜਤ ਨਾਲ 39,831 ਦੇ ਪੱਧਰ ਉਤੇ ਬੰਦ ਹੋਇਆ। ਉਥੇ ਨਿਫਟੀ 85 ਅੰਕਾਂ ਦੀ ਵੜਤ ਨਾਲ 11,945.90 ਦੇ ਪੱਧਰ ਉਤੇ ਬੰਦ ਹੋਇਆ।