ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ

ਲਾਲ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ

ਲਗਾਤਾਰ 9 ਦਿਨ ਗਿਰਾਵਟ ਦੇ ਬਾਅਦ ਕੱਲ੍ਹ ਸ਼ੇਅਰ ਮਾਰਕੀਟ ਹਰੇ ਨਿਸ਼ਾਨ ਉਤੇ ਬੰਦ ਹੋਈ ਸੀ, ਪ੍ਰੰਤੂ ਅੱਜ ਉਹ ਫਿਰ ਲਾਲ ਨਿਸ਼ਾਨ ਉਤੇ ਆ ਗਈ। ਅੱਜ ਸੇਂਸੇਕਸ 203.65 ਅੰਕ ਡਿੱਗਕੇ 37,114.88 ਅੰਕ ਅਤੇ ਨਿਫਟੀ 65.05 ਅੰਕ ਡਿੱਗਕੇ 11,157 ਦੇ ਪੱਧਰ ਉਤੇ ਬੰਦ ਹੋਈ। ਅੱਜ ਯਸ ਬੈਂਕ ਦੇ ਸ਼ੇਅਰ 8 ਫੀਸਦੀ ਤੱਕ ਡਿੱਗੇ।

 

ਦੇਸ਼ ਦੇ ਸ਼ੇਅਰ ਬਾਜ਼ਾਰ ਵਿਚ ਅੱਜ ਬਿਕਵਾਲੀ ਦਾ ਦੌਰ ਰਿਹਾ। ਅੱਜ ਸਵੇਰੇ ਦੇਸ਼ ਦੇ ਸ਼ੇਅਰ ਮਜ਼ਬੂਤੀ ਨਾਲ ਖੁੱਲ੍ਹਿਆ। ਪ੍ਰਮੁੱਖ ਸੂਚਕ ਅੰਕ ਸੇਂਸੇਕਸ ਸਵੇਰੇ 220.52 ਅੰਕਾਂ ਦੀ ਮਜ਼ਬੂਤੀ ਨਾਲ 37,539.05 ਉਤੇ ਅਤੇ ਨਿਫਟੀ 49.65 ਅੰਕਾਂ ਦੀ ਬੜਤ ਨਾਲ 11,271.70 ਉਤੇ ਖੁੱਲ੍ਹਿਆ।

 

ਲਗਾਤਾਰ 9 ਦਿਨ ਡਿੱਗਕੇ ਬੰਦ ਹੋਣਿ ਵਾਲਾ ਸ਼ੇਅਰ ਬਾਜ਼ਾਰ ਕੱਲ੍ਹ ਮੰਗਲਵਾਰ ਨੂੰ ਦਸਵੇਂ ਦਿਨ ਹਰੇ ਨਿਸ਼ਾਨ ਉਤੇ ਬੰਦ ਹੋਇਆ। ਕੱਲ ਫਾਰਮ, ਬੈਕਿੰਗ ਅਤੇ ਪਾਵਰ ਕੰਪਨੀਆਂ ਦੇ ਸ਼ੇਅਰਾਂ ਵਿਚ ਖਰੀਦਦਾਰਾਂ ਦੇ ਚਲਦੇ ਸੇਂਸੇਕਸ 228 ਅੰਕ ਚੜ੍ਹਕੇ ਬੰਦ ਹੋਇਆ। ਉਥੇ ਨਿਫਟੀ ਵੀ 74 ਅੰਕ ਚੜ੍ਹਕੇ ਬੰਦ ਹੋਇਆ। ਇਸ ਨਾਲ ਪਿਛਲੇ ਨੌ ਸੈਸ਼ਨਾਂ ਵਿਚ ਸੇਂਸੇਕਸ 1,940.73 ਅੰਕ ਅਤੇ ਨਿਫਟੀ ਕਰੀਬ 600 ਅੰਕ ਟੁੱਟਿਆ ਸੀ। ਕੱਲ੍ਹ ਸਨਫਾਰਮ ਭਾਰਤੀ ਏਅਰਟੈਲ, ਵੇਦਾਂਤਾ, ਇੰਡਸਇੰਡ ਬੈਂਕ, ਐਸਬੀਆਈ ਅਤੇ ਰਿੰਲਾਇਸ ਇੰਡਸਟਰੀ ਦੇ ਸ਼ੇਅਰਾਂ ਵਿਚ ਤੇਜੀ ਰਹੀ। ਉਥੇ ਦੂਜੇ ਪਾਸੇ ਟੀਸੀਐਸ, ਐਚਸੀਐਲ, ਬਜਾਜ ਫਾੲਨੈਂਸ, ਬਜਾਜ ਆਟੋ ਅਤੇ ਇਨਫੋਸਿਸ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਰਿਹਾ। ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰੀ ਵਿਚ ਮੰਗਲਵਾਰ ਨੂੰ ਡਿੱਗਣ ਦਾ ਰੁਖ ਰਿਹਾ, ਪ੍ਰੰਤੂ ਫਿਰ ਹਰੇ ਨਿਸ਼ਾਨ ਉਤੇ ਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex down 200 points closed on red sign