ਵਿਸ਼ਵ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਸੈਂਸੈਕਸ ਅਤੇ ਨਿਫਟੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਵੇਰ ਦੇ ਕਾਰੋਬਾਰ ਦੌਰਾਨ ਸੈਂਸੈਕਸ 491.33 ਅੰਕ ਡਿੱਗ ਕੇ 34288.25 ਦੇ ਪੱਧਰ 'ਤੇ ਚਲਾ ਗਿਆ। ਨਿਫਟੀ ਵੀ 136 ਅੰਕ ਟੁੱਟ ਕੇ 10,317 'ਤੇ ਜਾ ਪੁੱਜਾ।
ਬਾਜ਼ਾਰ ਦੀ ਸ਼ੁਰੂਆਤ ਵੀ ਕਮਜ਼ੋਰੀ ਨਾਲ ਹੋਈ ਸੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 216.29 ਅੰਕ ਡਿੱਗ ਕੇ 34563.29 'ਤੇ ਖੁੱਲਿਆਹਾ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 113.35 ਅੰਕ ਦੀ ਗਿਰਾਵਟ ਨਾਲ 10339.70 ਦੇ ਪੱਧਰ 'ਤੇ ਖੁੱਲ੍ਹਿਆ ਸੀ।