ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 200 ਅੰਕ ਡਿੱਗਿਆ

ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 200 ਅੰਕ ਡਿੱਗਿਆ

ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤ ਵਿਚ ਸੈਂਸੇਕਸ ਕਰੀਬ 200 ਅੰਕ ਦੀ ਗਿਰਾਵਟ ਦੇਖੀ ਗਈ। ਇਸ ਦਾ ਅਹਿਮ ਕਾਰਨ ਵਿਦੇਸ਼ੀ ਪੋਰਟਫੋਲੀਆ ਨਿਵੇਸ਼ਕਾਂ ਵੱਲੋਂ ਭਾਰਤੀ ਬਿਕਵਾਲੀ ਕਰਨਾ ਰਹੀ। ਬੀਐਸਈ ਦਾ 30 ਕੰਪਨੀਆਂ ਵਾਲਾ ਸ਼ੇਅਰ ਸੂਚਕ ਅੰਕ ਸੈਂਸੇਕਸ ਦੀ ਸ਼ੁਰੂਆਤ 150 ਅੰਕ ਤੋਂ ਜ਼ਿਆਦਾ ਤੇਜੀ ਨਾਲ ਹੋਈ, ਪ੍ਰੰਤੂ ਤੁਰੰਤ ਹੀ ਇਹ ਸਾਰੀ ਮਜ਼ਬੂਤੀ ਖਤਮ ਹੋ ਗਈ। ਬਾਅਦ ਵਿਚ ਸਵੇਰੇ ਕਾਰੋਬਾਰ ਵਿਚ ਇਹ 201.04 ਅੰਕ ਅਤੇ 0.52 ਫੀਸਦੀ ਟੁੱਟਕੇ  38,696.42 ਅੰਕ ਉਤੇ ਚਲ ਰਿਹਾ ਹੈ। ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਸੈਂਸੇਕਸ ਵਿਚ ਕਰੀਬ 400 ਅੰਕ ਦਾ ਉਤਰਾਅ–ਚੜਾਅ ਦੇਖਿਆ ਗਿਆ।

 

ਇਸ ਤਰ੍ਹਾਂ ਨਿਫਟੀ 66.70 ਅੰਕ ਅਤੇ 0.58 ਫੀਸਦੀ ਟੁੱਟਕੇ 11,530.15 ਅੰਕ ਉਤੇ ਚਲ ਰਿਹਾ ਹੈ। ਪਿਛਲੇ ਸੈਸਨ ਦੇ ਕਾਰੋਬਾਰ ਵਿਚ ਸੈਂਸੇਕਸ 38,897.46 ਅੰਕ ਉਤੇ ਅਤੇ ਨਿਫਟੀ 11,600.90 ਅੰਕ ਉਤੇ ਬੰਦ ਹੋਇਆ ਸੀ। ਬ੍ਰੋਕਰਾਂ ਅਨੁਸਾਰ ਅਮਰੀਕੀ ਫੇਡਰਲ ਰਿਜਰਵ ਦੇ ਦੋ ਸੀਨੀਅਰ ਅਧਿਕਾਰੀਆਂ ਵੱਲੋਂ 30–31 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿਚ ਨੀਤੀਗਤ ਦਰਾਂ ਵਿਚ ਭਾਰੀ ਕਟੌਤੀ ਕਰਨ ਦੇ ਸੰਕੇਤ ਦਿੱਤੇ ਜਾਣ ਨਾਲ ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਤੇਜ਼ੀ ਦੇ ਰੁਖ ਨਾਲ ਖੁੱਲ੍ਹੇ।

 

ਇਸਦਾ ਅਸਰ ਘਰੇਲੂ ਬਾਜ਼ਾਰ ਵਿਚ ਵੀ ਦੇਖਿਆ ਗਿਆ, ਹਾਲਾਂਕਿ ਵਿਦੇਸ਼ੀ ਪੋਰਟਫੋਲੀਆ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਨੇ ਬਾਜ਼ਾਰ ਦੀ ਧਾਰਣਾ ਨੂੰ ਕਮਜ਼ੋਰ ਕੀਤਾ ਅਤੇ ਇਸ ਵਿਚ ਜ਼ਿਕਰਯੋਗ ਗਿਰਾਵਟ ਦੇਖੀ ਗਈ। ਸ਼ੁਰੂਆਤ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਆ ਨਿਵੇਸ਼ਕਾਂ ਨੇ ਵੀਰਵਾਰ ਨੂੰ 1,404.86 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਵਿਚ ਬ੍ਰੇਂਟ ਕੱਚਾ ਤੇਲ 2.02 ਫੀਸਦੀ ਤੇਜ਼ੀ ਨਾਲ 63.18 ਡਾਲਰ ਪ੍ਰਤੀ ਬੈਰਲ ਉਤੇ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex dropped more than 200 points in early trading on 19 July