ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਨਦਾਰ ਰਿਕਾਰਡ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਸ਼ਾਨਦਾਰ ਰਿਕਾਰਡ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਪਹਿਲਾਂ ਵੀਰਵਾਰ ਨੂੰ ਦੇਸ਼ ਦਾ ਸ਼ੇਅਰ ਬਾਜ਼ਾਰ ਜ਼ਬਰਦਸਤ ਤੇਜੀ ਨਾਲ ਬੰਦ ਹੋਇਆ। ਬੀਐਸਈ ਦਾ ਸੈਂਸੈਕਸ (Sensex) 330 ਅੰਕਾਂ ਦੀ ਵੜਤ ਨਾਲ 39,831 ਦੇ ਪੱਧਰ ਉਤੇ ਬੰਦ ਹੋਇਆ। ਉਥੇ, ਨਿਫਟੀ 85 ਅੰਕਾਂ ਦੀ ਵੜਤ ਨਾਲ 11,945.95 ਦੇ ਲੇਵਲ ਉਤੇ ਬੰਦ ਹੋਇਆ।

ਅੱਜ ਸਵੇਰੇ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹਿਆ। ਸੈਂਸੈਕਸ ਸਵੇਰੇ 78.23 ਅੰਕਾਂ ਦੀ ਮਜ਼ਬੂਤੀ ਨਾਲ 39,580.28 ਉਤੇ ਜਦੋਂ ਕਿ ਨਿਫਟੀ 4.2 ਅੰਕਾਂ ਦੀ ਵੜਤ ਨਾਲ 11,865.30 ਉਤੇ ਖੁੱਲ੍ਹਿਆ।

 

ਸ਼ੁਰੂਆਤੀ ਕਾਰੋਬਾਰ ਵਿਚ ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 9.38 ਵਜੇ 72.75 ਅੰਕਾਂ ਦੀ ਮਜ਼ਬੂਤੀ ਨਾਲ 39,574.80 ਉਤੇ ਅਤੇ ਨੈਸ਼ਨਲ ਸਟਾਕ ਐਕਸਚੈਂਜ (ਐਨਐਸਈ) ਦਾ 50 ਸ਼ੇਅਰਾਂ ਉਤੇ ਅਧਾਰਿਤ ਸੰਵੇਦੀ ਸੂਚਕਅੰਕ ਨਿਫਟੀ ਵੀ ਲਗਭਗ ਇਸੇ ਸਮੇਂ 15.00 ਅੰਕਾਂ ਦੀ ਵੜਤ ਨਾਲ 11,876.10 ਉਤੇ ਕਾਰੋਬਾਰ ਕਰਦੇ ਦਿਖਾਈ ਦਿੱਤਾ।

 

ਕੱਲ੍ਹ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਲਾਲ ਨਿਸ਼ਾਨ ਉਤੇ ਬੰਦ ਹੋਇਆ। ਬੀਐਸਈ (BSE) ਦਾ ਸੈਂਸੈਕਸ 247.68 ਅੰਕ ਟੁੱਟਕੇ 39,502.05 ਅਤੇ ਐਨਐਸਈ ਦਾ ਨਿਫਟੀ 67.65 ਅੰਕ ਦੀ ਗਿਰਾਵਟ ਨਾਲ 11,861.10 ਦੇ ਪੱਧਰ ਉਤੇ ਬੰਦ ਹੋਇਆ। ਕੱਲ੍ਹ ਸਵੇਰੇ ਦੇਸ਼ ਦਾ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex ends at record high ahead of PM Modi Swearing in ceremony