ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

40,545 ਦੇ ਰਿਕਾਰਡ ਪੱਧਰ ’ਤੇ ਪੁੱਜਾ ਸੈਂਸੈਕਸ

40,545 ਦੇ ਰਿਕਾਰਡ ਪੱਧਰ ’ਤੇ ਪੁੱਜਾ ਸੈਂਸੈਕਸ

ਇਸ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧਾ ਵੇਖਿਆ ਗਿਆ। ਦੁਪਹਿਰ 2:12 ਵਜੇ ਬੌਂਬੇ ਸਟਾਕ ਐਕਸਚੇਂਜ ਦਾ ਮੁੱਖ ਸੂਚਕ–ਅੰਕ 297.23 ਅੰਕ ਭਾਵ 0.74 ਫ਼ੀ ਸਦੀ ਦੇ ਵਾਧੇ ਤੋਂ ਬਾਅਦ 40,545.46 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਸੀ।

 

 

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 85.45 ਅੰਕ ਭਾਵ 0.72 ਫ਼ੀ ਸਦੀ ਦੇ ਵਾਧੇ ਤੋਂ ਬਾਅਦ 12,002.65 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਸੀ। ਬੈਂਕਿੰਗ ਸ਼ੇਅਰਾਂ ਤੇ ਇਨਫ਼ੋਸਿਸ ’ਚ ਸਭ ਤੋਂ ਵੱਧ ਤੇਜ਼ੀ ਵੇਖਣ ਨੂੰ ਮਿਲੀ।

 

 

ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਤੇ ਖੁੱਲ੍ਹਿਆ ਸੀ। ਸੈਂਸੈਕਸ 56.45 ਅੰਕ ਭਾਵ 0.14 ਫ਼ੀ ਸਦੀ ਦੀ ਗਿਰਾਵਟ ਤੋਂ ਬਾਅਦ 40,304.68 ਦੇ ਪੱਧਰ ਉੱਤੇ ਖੁੱਲ੍ਹਿਆ ਸੀ। ਨਿਫ਼ਟੀ 16.10 ਅੰਕ ਭਾਵ 0.14 ਫ਼ੀ ਸਦੀ ਦੀ ਗਿਰਾਵਟ ਤੋਂ ਬਾਅਦ 11,901.10 ਦੇ ਪੱਧਰ ਉੱਤੇ ਖੁੱਲ੍ਹਿਆ ਸੀ।

 

 

ਵੱਡੇ ਸ਼ੇਅਰ ਜਿਵੇਂ ਐੱਮ ਐਂਡ ਐੱਮ, ਬਜਾਜ ਫ਼ਾਈਨਾਂਸ, ਸਨ ਫ਼ਾਰਮਾ, ਸਿਪਲਾ, ਯੈਸ ਬੈਂਕ, ਯੂਪੀਐੱਲ, ਆਈਓਸੀ ਤੇ ਬੀਪੀਸੀਐਲ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਖੁੱਲ੍ਹੇ। ਗਿਰਾਵਟ ਵਾਲੇ ਵੱਡੇ ਸ਼ੇਅਰਾਂ ਵਿੱਚ ਟਾਈਟਨ, ਇੰਫ਼੍ਰਾਟੈਲ, ਐਚਸੀਐੱਲ ਟੈੱਕ, ਬਜਾਜ ਫ਼ਿਨਸਰਵ, ਟਾਟਾ ਸਟੀਲ, ਯੈਸ ਬੈਂਕ, ਆਈਸੀਆਈਸੀਆਈ ਬੈਂਕ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ ਤੇ ਬ੍ਰਿਟਾਨੀਆ ਦੇ ਸ਼ੇਅਰ ਸ਼ਾਮਲ ਹਨ।

 

 

ਸੈਕਟੋਰੀਅਲ ਇੰਡੈਕਸ ਨੂੰ ਵੇਖੀਏ, ਤਾਂ ਬੈਂਕ, ਆਟੋ, FMCG, ਆਈਟੀ, ਪੀਐੱਸਯੂ ਬੈਂਕ ਤੇ ਪ੍ਰਾਈਵੇਟ ਬੈਂਕ ਲਾਲ ਨਿਸ਼ਾਨ ’ਤੇ ਖੁੱਲ੍ਹੇ। ਮੀਡੀਆ, ਮੈਟਲ, ਫ਼ਾਰਮਾ ਤੇ ਰੀਐਲਿਟੀ ਹਰੇ ਨਿਸ਼ਾਨ ’ਤੇ ਖੁੱਲ੍ਹੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex is now record level of 40545