ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

130 ਅੰਕਾਂ ਦੀ ਮਜ਼ਬੂਤੀ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ

130 ਅੰਕਾਂ ਦੀ ਮਜ਼ਬੂਤੀ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ

ਦੇਸ਼ ਦੇ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਮਜ਼ਬੂਤੀ ਨਾਲ ਖੁੱਲ੍ਹੇ। ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 130.22 ਅੰਕਾਂ ਦੀ ਮਜ਼ਬੂਤੀ ਨਾਲ 39,176.56 ਉਤੇ ਜਦੋਂਕਿ ਨਿਫਟੀ 52.95 ਅੰਕਾਂ ਦੀ ਮਜ਼ਬੂਤੀ ਨਾਲ 11,744.45 ਉਤੇ ਖੁੱਲ੍ਹਿਆ।

 

ਸ਼ੁਰੂਆਤੀ ਕਾਰੋਬਾਰ ਵਿਚ ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 9.38 ਵਜੇ 373.58 ਅੰਕਾਂ ਦੀ ਮਜ਼ਬੂਤੀ ਨਾਲ 39,419.92 ਉਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ ਵੀ ਲਗਭਗ ਇਸੇ ਸਮੇਂ 107.35 ਅੰਕਾਂ ਦੀ ਮਜ਼ਬੂਤੀ ਨਾਲ 11,798.85 ਉਤੇ ਕਾਰੋਬਾਰ ਕਰਦੇ ਦੇਖੇ ਗਏ।

 

ਇਸ ਤੋਂ ਪਹਿਲਾਂ ਸੈਂਸੇਕਸ ਵਿਚ ਲਗਾਤਾਰ ਚਾਰ ਕਾਰੋਬਾਰੀ ਪੱਧਰ ਉਤੇ ਚਲੀ ਆ ਰਹੀ ਗਿਰਾਵਟ ਦਾ ਸਿਲਸਿਲਾ ਮੰਗਲਵਾਰ ਨੂੰ ਰੁਕ ਗਿਆ ਅਤੇ ਇਹ 85.55 ਅੰਕ ਜਾਂ 0.22 ਫੀਸਦੀ ਵਧਕੇ 39,046.34 ਅੰਕ ਉਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫਟੀ 19.35 ਅੰਕ ਜਾਂ 0.17 ਫੀਸਦੀ ਦੀ ਮਜ਼ਬੂਤੀ ਨਾਲ 11,691.50 ਅੰਕ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sensex opens 130 points higher