ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 9ਵੇਂ ਦਿਨ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਲਗਾਤਾਰ 9ਵੇਂ ਦਿਨ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਲਗਾਤਾਰ ਨੌਵੇਂ ਦਿਨ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਬੰਦ ਹੋਇਆ। ਬੀਐਸਈ ਸੇਂਸੇਕਸ 372.17 ਅੰਕ ਡਿੱਗਕੇ 37,090.82 ਅਤੇ ਐਨਏਐਸਈ ਦਾ ਨਿਫਟੀ 130.70 ਅੰਕ ਦੀ ਗਿਰਾਵਟ ਨਾਲ 11,148.20 ਦੇ ਪੱਧਰ ਉਤੇ ਬੰਦ ਹੋਇਆ। ਅਮਰੀਕਾ–ਚੀਨ ਵਿਚ ਵਧਦੇ ਟ੍ਰੇਡ ਵਾਰ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ਉਤੇ ਵੀ ਨਜ਼ਰ ਆ ਰਿਹਾ ਹੈ। ਅੱਜ ਯਸ ਬੈਂਕ ਦਾ ਸ਼ੇਅਰ 4 ਫੀਸਦੀ ਡਿੱਗਿਆ, ਐਨਟੀਪੀਸੀ, ਐਲ ਐਂਡ ਟੀ ਅਤੇ ਸਨ ਫਾਰਮਾ ਦੇ ਸ਼ੇਅਰ 2 ਤੋਂ 3 ਫੀਸਦੀ ਹੇਠਾਂ ਡਿੱਗੇ। ਅੱਜ ਮਿਡਕੈਪ ਅਤੇ ਸਮਾਲਕੈਪ ਵਿਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

 

ਦੇਸ਼ ਦੇ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸਵੇਰ ਤੋਂ ਹੀ ਗਿਰਾਵਟ ਦਾ ਰੁਖ ਰਿਹਾ। ਪ੍ਰਮੁੱਖ ਸੂਚਅੰਕ ਸੇਂਸੇਕਸ ਸਵੇਰੇ 9.38 ਵਜੇ 17.62 ਅੰਕਾਂ ਦੀ ਗਿਰਾਵਟ ਨਾਲ 37,445.37 ਉਤੇ ਅਤੇ ਨਿਫਟੀ ਵੀ ਲਗਭਗ ਇਸ ਸਮੇਂ 13.75 ਅੰਕਾਂ ਦੀ ਕਮਜ਼ੋਰੀ ਨਾਲ 11,265.15 ਉਤੇ ਕਾਰੋਬਾਰ ਕਰਦੇ ਨਜ਼ਰ ਆਏ।

 

ਬੀਐਸਈ ਸਵੇਰੇ 28.31 ਅੰਕਾਂ ਦੀ ਮਜ਼ਬੂਤੀ ਨਾਲ 37,491.30 ਉਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕਅੰਕ ਨਿਫਟੀ 20.2 ਅੰਕਾਂ ਦੀ ਕਮਜ਼ੋਰੀ ਨਾਲ 11,258.70 ਉਤੇ ਦੇ ਪੱਧਰ ਉਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex slumps 372 points sell of extends to ninth day