ਵਿਸ਼ਵ ਦੇ ਬਾਜ਼ਾਰਾਂ ਵਿਚ ਚੰਗੇ ਸੰਕੇਤਾਂ ਦੇ ਚਲਦਿਆਂ ਬੈਕਿੰਗ ਕੰਪਨੀਆਂ ਦੇ ਮਜ਼ਬੂਤ ਹੋਣ ਨਾਲ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਅੱਜ ਸੈਂਸੇਕਸ 396.22 ਅੰਕਾਂ ਦੀ ਤੇਜ਼ੀ ਨਾਲ 38,989.74 ਅਤੇ ਨਿਫਟੀ 133.10 ਅੰਕਾਂ ਦੀ ਮਜ਼ਬੂਤੀ ਨਾਲ 11,573 ਦੇ ਪੱਧਰ ਉਤੇ ਬੰਦ ਹੋਇਆ।
ਅੱਜ ਸਵੇਰੇ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 400 ਅੰਕ ਤੋਂ ਜ਼ਿਆਦਾ ਦੀ ਤੇਜ਼ ਰਹੀ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿਚ 384.54 ਅੰਕ ਭਾਵ ਇਕ ਫੀਸਦੀ ਤੇਜ਼ੀ ਨਾਲ 38,978.06 ਅੰਕ ਉਤੇ ਚਲ ਰਿਹਾ ਸੀ। ਇਕ ਸਮਾਂ ਇਹ 39,008.83 ਅੰਕ ਦੇ ਪੱਧਰ ਤੱਕ ਪਹੁੰਚ ਗਿਆ ਸੀ। ਐਨਐਸਈ ਦਾ ਨਿਫਟੀ ਵੀ 120.75 ਅੰਕ ਭਾਵ 1.06 ਫੀਸਦੀ ਦੀ ਤੇਜ਼ੀ ਨਾਲ 11,560.95 ਅੰਕ ਉਤੇ ਕਾਰੋਬਾਰ ਕਰ ਰਿਹਾ ਸੀ।