ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਸਵੇਰੇ ਤੋਂ ਹੀ ਗਿਰਾਵਟ ਰਹੀ। ਇਹ ਗਿਰਾਵਟ ਕਾਰੋਬਾਰ ਖਤਮ ਹੋਣ ਤੱਕ ਰਹੀ। ਅੱਜ ਸੈਂਸੇਕਸ 167.17 ਅੰਕ ਘਟਕੇ 38,822.57 ਅਤੇ ਨਿਫਟੀ 58.80 ਅੰਕ ਡਿੱਗਕੇ 11,512.40 ਦੇ ਪੱਧਰ ਉਤੇ ਬੰਦ ਹੋਇਆ। ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿਚ 102.10 ਅੰਕ ਭਾਵ 0.26 ਫੀਸਦੀ ਡਿੱਗਕੇ 38,887.64 ਅੰਕ ਉਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਨਿਫਟੀ ਵੀ ਸ਼ੁਰੂਆਤੀ ਦੌਰ ਵਿਚ 35.05 ਅੰਕ ਭਾਵ 0.30 ਫੀਸਦੀ ਡਿੱਗਕੇ 11,536.15 ਅੰਕ ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਵੀਰਵਾਰ ਨੂੰ ਸੈਂਸੇਕਸ 396.22 ਅੰਕ ਅਤੇ ਨਿਫਟੀ 131 ਅੰਕ ਵਧਕੇ ਬੰਦ ਹੋਇਆ ਸੀ।