ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ : ਸੈਂਸੇਕਸ 259 ਅੰਕ ਡਿੱਗਿਆ

​​​​​​​ਨਵੀਂ ਦਿੱਲੀ, ਸ਼ੇਅਰ ਬਾਜ਼ਾਰ : ਸੈਂਸੇਕਸ 259 ਅੰਕ ਡਿੱਗਿਆ

ਅੱਜ ਸ਼ੇਅਰ ਬਾਜ਼ਾਰ ਦਾ ਸੈਂਸੇਕਸ 300 ਅੰਕ ਤੱਕ ਗਿਰਾਵਟ ਆਈ। ਹੁਣ ਸੈਂਸੇਕਸ 259 ਅੰਕਾਂ ਦੀ ਗਿਰਾਵਟ ਨਾਲ 36,304.45 ਅਤੇ ਨਿਫਟੀ 79.20 ਅੰਕਾਂ ਦੀ ਗਿਰਾਵਟ ਨਾਲ 10,761.45 ਉਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬੈਕਿੰਗ, ਆਈਟੀ ਅਤੇ ਮੇਟਲ ਸ਼ੇਅਰਾਂ ਵਿਚ ਗਿਰਾਵਟ ਨਜ਼ਰ ਆ ਰਹੀ ਹੈ।

 

ਹੇਠਾਂ ਡਿੱਗਣ ਵਾਲੇ ਸ਼ੇਅਰਾਂ ਵਿਚ ਆਈਸੀਆਈਸੀਆਈ ਬੈਂਕ, ਯਸ ਬੈਂਕ ਅਤੇ ਐਸਬੀਆਈ ਬੈਂਕ ਰਹੇ। ਗਲੋਬਲ ਆਇਲ ਕੀਮਤਾਂ ਵਿਚ ਥੋੜੀ ਰਾਹਤ ਮਿਲਣ ਬਾਅਦ ਵੀ ਭਾਰਤੀ ਬਾਜ਼ਾਰ ਨਾਲੋਂ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਵਿਚ ਲਗੇ ਹੋਏ ਹਨ। ਵਿਦੇਸ਼ੀ ਨਿਵੇਸ਼ਕਾਂ ਨੇ ਬੁੱਧਵਾਰ ਨੂੰ 959 ਕਰੋੜ ਰੁਪਏ ਦੇ ਭਾਰਤੀ ਸ਼ੇਅਰ ਵੇਚੇ ਹਨ।

 

ਕੱਲ੍ਹ ਦੇਸ਼ ਦਾ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 82.79 ਅੰਕਾਂ ਦੀ ਤੇਜੀ ਨਾਲ 36,563.88 ਦੇ ਪੱਧਰ ਉਤੇ ਬੰਦ ਹੋਇਆ। ਉਥੇ ਨਿਫਟੀ 23.05 ਅੰਕਾਂ ਦੀ ਮਜ਼ਬੂਤੀ ਨਾਲ 10,840.65 ਦੇ ਲੇਵਲ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex tanks 259 points today Share market