ਆਈਟੀ ਅਤੇ ਆਟੋਕੰਪਨੀਆਂ ਦੇ ਨੁਕਸਾਨ ਕਾਰਨ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਉਤੇ ਬੰਦ ਹੋਇਆ। ਅੱਜ ਸੈਂਸੇਕਸ 506 ਅੰਕਾਂ ਦੇ ਹੇਠਾਂ ਡਿੱਗਣ ਨਾਲ 38,593.52 ਅਤੇ ਨਿਫਟੀ 148 ਅੰਕ ਹੇਠਾਂ ਡਿੱਗਕੇ 11,440.20 ਉਤੇ ਬੰਦ ਹੋਇਆ।
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ ਵਿਚ 300 ਅੰਕਾਂ ਤੋਂ ਜ਼ਿਆਦਾ ਹੇਠਾਂ ਡਿੱਗਿਆ। ਸਵੇਰੇ ਸੈਂਸੇਕਸ 303.70 ਅੰਕ ਭਾਵ 0.78 ਫੀਸਦੀ ਹੇਠਾਂ ਡਿੱਗਣ ਨਾਲ 38,793.44 ਅੰਕ ਉਤੇ ਚਲ ਰਿਹਾ ਸੀ। ਇਸ ਤਰ੍ਹਾਂ ਐਨਐਸਈ ਦਾ ਨਿਫਟੀ ਵੀ 92.70 ਅੰਕ ਭਾਵ 0.80 ਫੀਸਦੀ ਡਿੱਗਕੇ 11,495.50 ਅੰਕ ਉਤੇ ਚਲ ਰਿਹਾ ਸੀ।
ਮੰਗਲਵਾਰ ਨੂੰ ਸੈਂਸੇਕਸ ਵਿਚ ਮਾਮੂਲੀ 7.11 ਅੰਕ ਦੀ ਤੇਜ਼ੀ ਰਹੀ ਸੀ ਅਤੇ ਇਹ 39,097.14 ਅੰਕ ਉਤੇ ਬੰਦ ਹੋਇਆ ਸੀ।
ਸੈਂਸੇਕਸ ਦੀਆਂ ਕੰਪਨੀਆਂ ਵਿਚ ਟਾਟਾ ਮੋਟਰਜ਼, ਭਾਰਤੀ ਸਟੇਟ ਬੈਂਕ, ਐਚਡੀਐਫਸੀ ਬੈਂਕ, ਐਚਡੀਐਫਸੀ, ਵੇਦਾਂਤਾ, ਟਾਟਾ ਸਟੀਲ, ਕੋਟਕ ਬੈਂਕ, ਐਕਸਿਸ ਬੈਂਕ, ਮਾਰੂਤੀ ਸੁਜੂਕੀ, ਇੰਫੋਸਿਸ, ਆਈਟੀਸੀ ਅਤੇ ਆਈਸੀਆਈਸੀਆਈ ਬੈਂਕ ਵਿਚ 3 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ।
ਕਾਰੋਬਾਰੀਆਂ ਅਨੁਸਾਰ ਵਿਸ਼ਵ ਬਾਜ਼ਾਰਾਂ ਦੇ ਨਕਾਰਾਤਮਿਕ ਸੰਕੇਤਾਂ ਦਾ ਘਰੇਲੂ ਬਾਜ਼ਾਰਾਂ ਉਤੇ ਦਬਾਅ ਰਿਹਾ। ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸੰਘਾਈ ਕੰਪੋਜਿਟ, ਹਾਂਗਕਾਂਗ ਦਾ ਹੈਂਗ ਸੇਂਗ, ਜਾਪਾਨ ਦਾ ਨਿਕੀ ਅਤੇ ਦੱਖਣੀ ਕੋਰੀਆ ਦਾ ਕੋਸਪੀ, ਕਾਰੋਬਾਰ ਦੌਰਾਨ ਗਿਰਾਵਟ ਵਿਚ ਚਲ ਰਿਹਾ ਸੀ।
ਮੰਗਲਵਾਰ ਨੂੰ ਅਮਰੀਕਾ ਦਾ ਵਾਲ ਸਟ੍ਰੀਟ ਵੀ ਗਿਰਾਵਟ ਨਾਲ ਬੰਦ ਹੋਇਆ ਸੀ।