ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Share Market: ਸ਼ੇਅਰ ਬਜ਼ਾਰ ਮਜ਼ਬੂਤੀ ਬਾਅਦ ਹੇਠਾਂ ਡਿੱਗਿਆ

Share Market: ਸ਼ੇਅਰ ਬਜ਼ਾਰ ਮਜ਼ਬੂਤੀ ਬਾਅਦ ਹੇਠਾਂ ਡਿੱਗਿਆ

ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਮਜ਼ਬੂਤੀ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ, ਪ੍ਰੰਤੂ ਵਿਦੇਸ਼ੀ ਬਾਜ਼ਾਰ ਵਿਚ ਉਤਸਾਹਪੂਰਕ ਸੰਕੇਤ ਨਾ ਮਿਲਣ ਨਾਲ ਬਾਜ਼ਾਰ ਵਿਚ ਸੁਸਤੀ ਆ ਗਈ। ਸ਼ੁਰੂਆਤੀ ਘੰਟੇ ਦੇ ਕਾਰੋਬਾਰ ਦੌਰਾਨ ਪ੍ਰਮੁੱਖ ਸ਼ੇਅਰ ਸੰਵੇਦੀ ਸੂਚਕ ਅੰਕਾਂ ਵਿਚ ਉਤਰਾਅ ਚੜਾਅ ਜਾਰੀ ਹੈ। ਸ਼ੁਰੂਆਤ ਵਿਚ ਸੈਂਸੇਕ ਵਿਚ 73 ਅੰਕਾਂ ਦੀ ਤੇਜੀ ਸੀ, ਪ੍ਰੰਤੂ ਕੁਝ ਸਮੇਂ ਬਾਅਦ ਇਹ ਲਾਲ ਨਿਸ਼ਾਨ ਉਤੇ ਆ ਗਿਆ।

 

ਸੈਂਸੇਕਸ ਅਤੇ ਨਿਫਟੀ ਅਜੇ ਦੋਵਾਂ ਵਿਚ ਲਾਲ ਨਿਸ਼ਾਨ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੇਕਸ ਸਵੇਰੇ 9.47 ਵਜੇ 9.25 ਅੰਕਾਂ ਹੇਠਾਂ ਡਿੱਗ ਨਾਲ 38,813.86 ਉਤੇ ਕਾਰੋਬਾਰ ਕਰ ਰਿਹਾ ਸੀ। ਉਥੇ, ਨਿਫਟੀ ਵੀ 3.95 ਅੰਕਾਂ ਹੇਠਾਂ ਡਿੱਗਣ ਨਾਲ 11,578.95 ਉਤੇ ਕਾਰੋਬਾਰ ਕਰ ਰਿਹਾ ਸੀ।

 

ਬੀਐਸਈ ਦੇ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ ਨੌ ਵਜੇ ਪਿਛਲੇ ਸੈਸ਼ਨ ਤੋਂ 117.99 ਅੰਕਾਂ ਦੀ ਤੇਜੀ ਨਾਲ 38,941.10 ਉਤੇ ਖੁੱਲ੍ਹਿਆ, ਪ੍ਰੰਤੂ ਬਾਅਦ ਵਿਚ ਫਿਸਲਕੇ 38,780.36 ਉਤੇ ਆ ਗਿਆ।

 

ਐਨਐਸਈ ਦੇ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ ਵੀ ਪਿਛਲੇ ਸੈਸ਼ਨ ਤੋਂ 18.25 ਅੰਕਾਂ ਦੀ ਮਜ਼ਬੂਤੀ ਨਾਲ 11,601.15 ਉਤੇ ਖੁੱਲ੍ਹਿਆ ਅਤੇ 11,608.90 ਤੱਕ ਉਛਲਿਆ, ਪ੍ਰੰਤੂ ਬਾਅਦ ਵਿਚ ਫਿਸਲਕੇ 11,578.05 ਉਤੇ ਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex trading on green sign share market live updates