ਦੇਸ਼ ਦੇ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਮਜ਼ਬੂਤੀ ਨਾਲ ਖੁੱਲ੍ਹਿਆ। ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 117.51 ਅੰਕਾਂ ਦੀ ਮਜ਼ਬੂਤੀ ਨਾਲ 36,808.01 ਉਤੇ, ਜਦੋਂ ਕਿ ਨਿਫਟੀ 43.7 ਅੰਕਾਂ ਦੀ ਮਜਬੂਤੀ ਨਾਲ 10,899.20 ਉਤੇ ਖੁੱਲ੍ਹਿਆ। ਸਾਰੇ ਸੈਂਸੇਕਸ 131 ਅੰਕਾਂ ਦੀ ਤੇਜੀ ਨਾਲ 36,822 ਦੇ ਲੇਲਵ ਉਤੇ ਕਾਰੋਬਾਰ ਕਰ ਰਹੇ ਹਨ।
ਸ਼ੁਰੂਆਤੀ ਕਾਰੋਬਾਰ ਵਿਚ ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 9.54 ਵਜੇ 28.59 ਅੰਕਾਂ ਦੀ ਮਜਬੂਤੀ ਨਾਲ 36,719.09 ਉਤੇ ਅਤੇ ਨੈਸ਼ਨਲ ਐਨਐਸਈ ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ ਵੀ ਲਗਭਗ ਇਸੇ ਤਰ੍ਹਾਂ 7.80 ਅੰਕਾਂ ਦੀ ਮਜ਼ਬੂਤੀ ਨਾਲ 10,863.30 ਉਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਦੇਸ਼ ਦਾ ਸ਼ੇਅਰ ਬਾਜ਼ਾਰ ਕੱਲ੍ਹ ਗਿਰਾਵਟ ਨਾਲ ਲਾਲ ਨਿਸ਼ਾਨ ਉਤੇ ਬੰਦ ਹੋਇਆ ਸੀ। ਸੈਂਸੇਕਸ 286.35 ਅੰਕਾਂ ਦੀ ਗਿਰਾਵਟ ਨਾਲ 35.690.50 ਅਤੇ ਨਿਫਟੀ 92.75 ਅੰਕ ਹੇਠਾਂ ਡਿੱਗਕੇ 10,855.50 ਉਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਦਾ ਵੀ ਹੇਠਾਂ ਨੂੰ ਰੁਖ ਸੀ।