ਦੇਸ਼ ਦਾ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਹਰੇ ਨਿਸ਼ਾਨ ਵਿਚ ਖੁੱਲ੍ਹਿਆ, ਪ੍ਰੰਤੂ ਥੋੜ੍ਹੀ ਦੇਰ ਦੇ ਕਾਰੋਬਾਰ ਦੇ ਬਾਅਦ ਲਾਲ ਨਿਸ਼ਾਨ ਵਿਚ ਆ ਗਿਆ। ਹੁਣ ਸੈਂਸੇਕਸ 97.61 ਅੰਕ ਹੇਠਾਂ ਡਿੱਗਣ ਨਾਲ 37,304.88 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ। ਉਥੇ, ਨਿਫਟੀ 40.55 ਅੰਕਾਂ ਹੇਠਾਂ ਡਿੱਗਕੇ 11,012.65 ਦੇ ਪੱਧਰ ਉਤੇ ਟ੍ਰੇਡ ਕਰ ਰਿਹਾ ਹੈ।
ਅੱਜ ਸਵੇਰੇ ਸੈਂਸੇਕਸ ਸਵੇਰੇ 39.26 ਅੰਕਾਂ ਦੀ ਮਜ਼ਬੂਤੀ ਨਾਲ 37,441.75 ਉਤੇ ਅਤੇ ਜਦੋਂ ਕਿ ਨਿਫਟੀ 10 ਅੰਕਾਂ ਦੀ ਮਜ਼ਬੂਤੀ ਨਾਲ 11,063.90 ਉਤੇ ਖੁੱਲ੍ਹਿਆ।
ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 9.59 ਵਜੇ 80.20 ਅੰਕਾਂ ਦੀ ਕਮਜ਼ੋਰੀ ਨਾਲ 37,322.29 ਉਤੇ ਅਤੇ ਐਨਐਸਈ ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ ਵੀ ਲਗਭਗ ਇਸ ਸਮੇਂ 36.05 ਅੰਕ ਟੁਟਕੇ 11,017.85 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।
ਬੀਤੇ ਕੱਲ੍ਹ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ।