ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲ ਨਿਸ਼ਾਨ ਉਤੇ ਸ਼ੇਅਰ ਬਾਜ਼ਾਰ, ਸੈਂਸੇਕਸ 413 ਅੰਕ ਡਿੱਗਿਆ

ਲਾਲ ਨਿਸ਼ਾਨ ਉਤੇ ਸ਼ੇਅਰ ਬਾਜ਼ਾਰ, ਸੈਂਸੇਕਸ 413 ਅੰਕ ਡਿੱਗਿਆ

ਵਿੱਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿਚ ਜੀਡੀਪੀ ਦੀ ਵਿਕਾਸ ਦਰ ਅਨਮੁਾਂਲ ਤੋਂ ਵੀ ਘੱਟ ਹੋਣ ਦੀ ਸੂਚਨਾ ਦਾ ਅਸਰ ਦੇਸ਼ ਦੇ ਸ਼ੇਅਰ ਬਾਜ਼ਾਰ ਉਤੇ ਵੀ ਦੇਖਣ ਨੂੰ ਮਿਲਿਆ।

 

ਗਣੇਸ਼ ਚਤੁਥੀਰ ਮੌਕੇ ਸੋਮਵਾਰ ਨੂੰ ਬੰਦ ਰਿਹਾ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 10.22 ਵਜੇ 413.58 ਅੰਕਾਂ ਦੀ ਗਿਰਾਵਟ ਨਾਲ 36,919.21 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਨਿਫਟੀ ਵੀ ਲਗਭਗ ਇਸ ਸਮੇਂ ਵਿਚ 129.30 ਅੰਕਾਂ ਦੀ ਕਮਜ਼ੋਰੀ ਨਾਲ 10,893.95 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

 

ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 151.03 ਅੰਕਾਂ ਦੀ ਗਿਰਾਵਟ ਨਾਲ 37,181.76 ਉਤੇ, ਜਦੋਂ ਕਿ ਐਨਐਸਈ ਦਾ 50 ਸ਼ੇਅਰ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ 62.3 ਅੰਕਾਂ ਦੀ ਵੜਤ ਨਾਲ 10,960.95 ਉਤੇ ਖੁੱਲ੍ਹਿਆਂ। ਬੰਬਈ ਸ਼ੇਅਰ ਬਾਜ਼ਾਰ, ਸੋਮਵਾਰ ਨੂੰ ਗਣੇਸ਼ ਚਤੁਰਥ ਮੌਕੇ ਉਤੇ ਬੰਦ ਰਹੇ।

 

ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਲਾਲ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ ਕਰੀਬ 383 ਅੰਕਾਂ ਦੀ ਕਮਜ਼ੋਰੀ ਨਾਲ 37,068.93 ਦੇ ਪੱਧਰ ਉਤੇ ਬੰਦ ਹੋਇਆ ਤਾਂ ਨਿਫਟੀ 98 ਅੰਕਾਂ ਦੀ ਗਿਰਾਵਟ ਨਾਲ 11000 ਦੇ ਪੱਧਰ ਉਤੇ ਹੇਠਾਂ 10,948.30 ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex trading on red sign share market live updates of Monday