ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਹੇਠਾਂ ਡਿੱਗਣ ਨਾਲ ਲਾਲ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ 158.53 ਅੰਕ ਹੇਠਾਂ ਡਿੱਗਣ ਨਾਲ 37,482.74 ਉਤੇ ਕਾਰੋਬਾਰ ਕਰ ਰਿਹਾ ਹੈ। ਉਥੇ ਨਿਫਟੀ 43.80 ਅੰਕ ਹੇਠਾਂ ਆਉਣ ਕਰਕੇ 11,061.55 ਉਤੇ ਟ੍ਰੇਡ ਕਰ ਰਿਹਾ ਹੈ। ਅੱਜ ਮੇਟਲ ਅਤੇ ਬੈਕਿੰਗ ਸ਼ੇਅਰਾਂ ਵਿਚ ਵਿਕਦੇ ਦਿਖਾਈ ਦੇ ਰਹੇ ਹਨ।
ਕੱਲ੍ਹ ਘਰੇਲੂ ਸ਼ੇਅਰ ਬਾਜ਼ਾਰ ਵਧਦਾ ਹੋਇਆ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੈਕਸ 147 ਅੰਕਾਂ ਦੇ ਵਾਧੇ ਨਾਲ 37,641.27 ਦੇ ਪੱਧਰ ਉਤੇ ਬੰਦ ਹੋਇਆ। ਉਥੇ ਨਿਫਟੀ 47.50 ਅੰਕਾਂ ਦੀ ਤੇਜ਼ੀ ਨਾਲ 11,105.35 ਦੇ ਲੇਵਲ ਉਤੇ ਬੰਦ ਹੋਇਆ। ਕੱਲ੍ਹ ਸਵੇਰੇ ਸੈਂਸੈਕਸ 120 ਅੰਕਾਂ ਤੋਂ ਜ਼ਿਆਦਾ ਚੜ੍ਹਕੇ ਖੁੱਲ੍ਹਿਆ। ਇਸਦਾ ਆਹਿਮ ਕਾਰਨ ਵਿਸ਼ਵ ਅਤੇ ਘਰੇਲੂ ਸੰਕੇਤਾਂ ਦਾ ਸਕਾਰਾਤਮਕ ਬਣਿਆ ਰਹਿਣਾ ਹੈ। ਅੱਜ ਅਸ਼ੋਕ ਲੇਲੈਂਡ ਦੇ ਸ਼ੇਅਰ 3 ਫੀਸਦੀ ਚੜ੍ਹੇ।
ਕੱਲ੍ਹ ਸ਼ੇਅਰ ਬਾਜ਼ਾਰ ਵਿਚ ਆਟੋ ਸ਼ੇਅਰ ਵਿਚ ਤੇਜੀ ਨਜ਼ਰ ਆਈ ਸੀ।