ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Polls 2019: ਸਰਵੇਖਣ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ

Exit Poll ਚ ਸੱਤਾਧਾਰੀ ਪਾਰਟੀਆਂ ਅਤੇ ਐਨਡੀਏ ਗਠਜੋੜ ਦੇ ਸੱਤਾ ਚ ਵਾਪਸ ਆਉਣ ਦੇ ਸੰਕੇਤਾਂ ਨਾਲ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਚ ਨਿਵੇਸ਼ਕਾਂ ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। BSE ਦਾ ਸੰਸੈਂਕਸ 962 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ NIFTY 50 287 ਅੰਕ ਦੇ ਵਾਧਾ ਬਣਾਉਣ ਚ ਕਾਮਾਯਾਬ ਰਿਹਾ।

 

ਤਾਜ਼ਾ ਜਾਣਕਾਰੀ ਮੁਤਾਬਕ ਬਾਜ਼ਾਰ ਚ ਸ਼ੁਰੂ ਤੋਂ ਹੀ ਤੇਜ਼ੀ ਦਿਖੀ। ਸੰਸੈਂਕਸ 770.41 ਦੇ ਵਾਧੇ ਨਾਲ 38701.18 ਤੇ ਖੁਲਿਆ ਤੇ ਕੁਝ ਦੇਰ ਚ 38892.89 ਅੰਕ ਤੇ ਪੁੱਜ ਗਿਆ। ਖ਼ਬਰ ਲਿਖੇ ਜਾਣ ਤਕ 38694 ਅੰਕ ਤੇ ਸੀ।

 

ਨਿਫ਼ਟੀ ਵੀ 244.75 ਅੰਕਾਂ ਦੀ ਛਾਲ ਮਾਰ ਕੇ 11651.90 ਅੰਕ ਤੇ ਖੁਲਿਆ ਅਤੇ 11694.10 ਅੰਕ ਤੇ ਪੁੱਜ ਗਿਆ। ਖ਼ਬਰ ਲਿਖੇ ਜਾਣ ਤਕ ਇਹ 11642.25 ਅੰਕ ਤੇ ਬਣਿਆ ਹੋਇਆ ਸੀ।

 

ਸ਼ੂਰੂਆਤੀ ਕਾਰੋਬਾਰ ਚ ਰੁਪਇਆ ਵੀ 79 ਪੈਸੇ ਦੇ ਵਾਧੇ ਨਾਲ ਖੁਲਿਆ। ਇਹ 69.44 ਪ੍ਰਤੀ ਡਾਲਰ ਤੇ ਪੁੱਜ ਗਿਆ। ਐਤਵਾਰ ਸ਼ਾਮ ਨੂੰ ਸਾਹਮਣੇ ਆਏ ਚੋਣ ਸਰਵੇਖਣ ਨਤੀਜਿਆਂ ਚ ਐਨਡੀਏ ਦੀ 300 ਜਾਂ ਇਸ ਤੋਂ ਜ਼ਿਆਦਾ ਸੀਟਾਂ ਆਉਂਦੀਆਂ ਦਿੱਖ ਰਹੀਆਂ ਹਨ। ਚੋਣ ਨਤੀਜੇ 23 ਮਈ ਨੂੰ ਸਾਹਮਣੇ ਆਉਣਗੇ।

 

 

(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex zooms 962 pts to 38893 Nifty rallies over 200 pts to vault past 11650 after exit poll results