ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ ਨੇ ਤੋੜੇ ਰਿਕਾਰਡ, ਪਹਿਲੀ ਵਾਰ ਸੈਂਸੈਕਸ 41,000 ਤੋਂ ਪਾਰ

ਸ਼ੇਅਰ ਬਾਜ਼ਾਰ ਨੇ ਤੋੜੇ ਰਿਕਾਰਡ, ਪਹਿਲੀ ਵਾਰ ਸੈਂਸੈਕਸ 41,000 ਤੋਂ ਪਾਰ

ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਅੱਜ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਸ਼ਵ ਪੱਧਰ ਉੱਤੇ ਬਹੁਤ ਮਜ਼ਬੂਤ ਹੋਇਆ ਅਤੇ ਸੈਂਸੈਕਸ ਨੇ 41 ਹਜ਼ਾਰ ਦਾ ਅੰਕੜਾ ਵੀ ਪਾਰ ਕਰ ਲਿਆ। ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਲਗਭਗ 200 ਅੰਕਾਂ ਦੇ ਉਛਾਲ਼ ਨਾਲ 41,000 ਤੋਂ ਪਾਰ ਚਲਾ ਗਿਆ ਅਤੇ 41,120 ਅੰਕਾਂ ਦੇ ਰਿਕਾਰਡ ਪੱਧਰ ਨੂੰ ਛੋਹ ਗਿਆ।

 

 

ਇਸੇ ਤਰ੍ਹਾਂ ‘ਨਿਫ਼ਟੀ’ ’ਚ 50 ਅੰਕਾਂ ਦੀ ਤੇਜ਼ੀ ਰਹੀ ਅਤੇ ਇਹ 12,125 ਦੇ ਪੱਧਰ ਉੱਤੇ ਕਾਰੋਬਾਰ ਕਰਦਾ ਦਿਸਿਆ। ਇਹ ਸੈਂਸੈਕਸ ਅਤੇ ਨਿਫ਼ਟੀ ਦਾ ਹੁਣ ਤੱਕ ਦਾ ਸਿਖ਼ਰ ਹੈ। ਸ਼ੁਰੂਆਤੀ ਕਾਰੋਬਾਰ ’ਚ ਯੈਸ ਬੈਂਕ, ਟਾਟਾ ਸਟੀਲ ਅਤੇ ONGC, ICICI ਬੈਂਕ, ਇਨਫ਼ੋਸਿਸ, ਏਸ਼ੀਅਨ ਪੇਂਟ, ਇੰਡਸਇੰਡ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਦਰਜ ਕੀਤੀ ਗਈ।

 

 

ਲਾਲ ਨਿਸ਼ਾਨ ਉੱਤੇ ਕਾਰੋਬਾਰ ਕਰਨ ਵਾਲਿਆਂ ਵਿੱਚ ਏਅਰਟੈਲ, ਪਾਵਰ–ਗ੍ਰਿੱਡ, ਐੱਲਐਂਡਟੀ ਅਤੇ ਟੀਸੀਐੱਸ ਸ਼ਾਮਲ ਹੈ। ਇੱਥੇ ਵਰਨਣਯੋਗ ਹੈ ਕਿ ਸੋਮਵਾਰ ਨੂੰ ਅਮਰੀਕਾ ਤੋਂ ਇਲਾਵਾ ਏਸ਼ੀਆਈ ਬਾਜ਼ਾਰਾਂ ’ਚ ਮਜ਼ਬੂਤੀ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ ਮਜ਼ਬੂਤੀ ਨਾਲ ਖੁੱਲ੍ਹਿਆ।

 

 

ਸ਼ੁਰੂਆਤੀ ਮਿੰਟਾਂ ’ਚ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 71.66 ਰੁਪਏ ਦੇ ਪੱਧਰ ਉੱਤੇ ਪੁੱਜ ਗਿਆ। ਇਸ ਤੋਂ ਪਹਿਲਾਂ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿੱਚ ਸੋਮਵਾਰ ਨੂੰ ਤੇਜ਼ੀ ਦਰਜ ਕੀਤੀ ਗਈ। ਸੈਂਸੈਕਸ 529.82 ਅੰਕਾਂ ਦੀ ਤੇਜ਼ੀ ਨਾਲ 40,889.23 ਉੱਤੇ ਅਤੇ ਨਿਫ਼ਟੀ 159.35 ਅੰਕਾਂ ਦੀ ਤੇਜ਼ੀ ਨਾਲ 12,073.75 ਉੱਤੇ ਬੰਦ ਹੋਇਆ।

 

 

ਦਿਨ ਭਰ ਦੇ ਕਾਰੋਬਾਰ ’ਚ ਸੈਂਸੈਕਸ ਨੇ 40,931.71 ਦੇ ਉੱਪਰਲੇ ਅਤੇ 40,393.90 ਦੇ ਹੇਠਲੇ ਪੱਧਰ ਨੂੰ ਛੋਹਿਆ। ਦਿਨ ਭਰ ਦੇ ਕਾਰੋਬਾਰ ਵਿੱਚ ਨਿਫ਼ਟੀ ਨੇ 12,084.50 ਦੇ ਉੱਪਰਲੇ ਪੱਧਰ ਅਤੇ 11,919.75 ਦੇ ਹੇਠਲੇ ਪੱਧਰ ਨੂੰ ਛੋਹਿਆ।

 

 

ਸੈਂਸੈਕਸ ਦੇ 30 ਵਿੱਚੋਂ 28 ਸ਼ੇਅਰਾਂ ਵਿੱਚ ਤੇਜ਼ੀ ਰਹੀ। ਭਾਰਤੀ ਏਅਰਟੈਲ ਵਿੱਚ ਇਹ ਤੇਜ਼ੀ 7.20 ਫ਼ੀ ਸਦੀ, ਟਾਟਾ ਸਟੀਲ ਵਿੱਚ 4.99 ਫ਼ੀ ਸਦੀ, ਇੰਡਸਇੰਡ ਬੈਂਕ ’ਚ 3.49 ਫ਼ੀ ਸਦੀ, ਐਕਸਿਸ ਬੈਂਕ ’ਚ 3.10 ਫ਼ੀ ਸਦੀ ਅਤੇ ਵੀਈਡੀਐੱਲ ਵਿੱਚ 2.74 ਫ਼ੀ ਸਦੀ ਰਹੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share Market breaks record first time Sensex crosses 41000