ਅੱਜ ਸ਼ੇਅਰ ਬਾਜ਼ਾਰ ਵਾਧੇ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 157 ਅੰਕਾਂ ਦੇ ਵਾਧੇ ਨਾਲ 39,592 ਦੇ ਪੱਧਰ ਉਤੇ ਬੰਦ ਹੋਇਆ। ਉਥੇ ਨਿਫਟੀ 51 ਅੰਕਾਂ ਦੇ ਵਾਧੇ ਨਾਲ 11847 ਅੰਕਾਂ ਉਤੇ ਬੰਦ ਹੋਇਆ।
ਕਮਜੋਰ ਵਿਦੇਸ਼ੀ ਸੰਕੇਤਾਂ ਕਾਰਨ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ, ਪ੍ਰੰਤੂ ਸੰਕੇਤਾਂ ਕਾਰਨ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਇਕ ਘੰਟੇ ਦੇ ਕਾਰੋਬਾਰ ਦੌਰਾਨ ਬਾਜ਼ਾਰ ਸੰਭਲ ਗਿਆ। ਸੈਂਸੇਕਸ ਅਤੇ ਨਿਫਟੀ ਵਿਚ ਸੈਸ਼ਨ ਦੇ ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਪਿਛਲੇ ਸੈਸ਼ਨ ਦੇ ਮੁਕਾਬਲੇ ਵਾਧਾ ਹੋਇਆ। ਬੀਐਸਈ ਦੇ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 109 ਅੰਕਾਂ ਭਾਵ 0.20 ਫੀਸਦੀ ਦੀ ਤੇਜ਼ੀ ਨਾਲ 39,544 ਉਤੇ ਕਾਰੋਬਾਰ ਕਰ ਰਿਹਾ ਹੈ।
ਸਵੇਰੇ ਨੌ ਵਜੇ ਪਿਛਲੇ ਸੈਸ਼ਨ ਦੇ ਮੁਕਾਬਲੇ ਕਮਜ਼ੋਰੀ ਨਾਲ 39,379.13 ਉਤੇ ਖੁੱਲ੍ਹਣ ਦੇ ਬਾਅਦ 39,319.64 ਤੱਕ ਡਿੱਗਿਆ, ਪ੍ਰੰਤੂ ਉਸਦੇ ਬਾਅਦ ਕਾਰੋਬਾਰ ਵਿਚ ਤੇਜੀ ਆਉਣ ਨਾਲ ਬਾਜ਼ਾਰ ਸੰਭਲਿਆ।