ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲ ਨਿਸ਼ਾਨ ਉਤੇ ਬੰਦ ਹੋਇਆ ਬਾਜ਼ਾਰ, 286 ਅੰਕ ਹੇਠਾਂ ਡਿੱਗਿਆ

ਲਾਲ ਨਿਸ਼ਾਨ ਉਤੇ ਬੰਦ ਹੋਇਆ ਬਾਜ਼ਾਰ, 286 ਅੰਕ ਹੇਠਾਂ ਡਿੱਗਿਆ

ਦੇਸ਼ ਦਾ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਨਾਲ ਲਾਲ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 286.35 ਅੰਕਾਂ ਹੇਠਾਂ ਡਿੱਗਣ ਨਾਲ 36,690.50 ਅਤੇ ਨਿਫਟੀ 92.75 ਅੰਕ ਹੇਠਾਂ ਆ ਕੇ 10,855.50 ਉਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਵੀ ਗਿਰਾਵਟ ਦਾ ਰੁਖ ਸੀ।

 

ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 9.32 ਵਜੇ 52.39 ਅੰਕ ਹੇਠਾਂ ਡਿੱਗਣ ਨਾਲ 36,924.46 ਉਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਵੀ ਲਗਭਗ ਇਸ ਸਮੇਂ 13.05 ਅੰਕਾਂ ਦੀ ਕਮਜੋਰੀ ਨਾਲ 10,935.20 ਉਤੇ ਕਾਰੋਬਾਰ ਕਰਦੇ ਦੇਖਿਆ ਗਿਆ। ਪ੍ਰੰਤੂ ਕੁਝ ਸਮੇਂ ਬਾਅਦ ਸੈਂਸੇਕਸ 25 ਅੰਕਾਂ ਦੀ ਮਜ਼ਬੂਤੀ ਨਾਲ 37,002 ਅਤੇ ਨਿਫਟੀ 0.75 ਦੀ ਤੇਜੀ ਨਾਲ 10,949.00 ਦੇ ਪੱਧਰ ਉਤੇ ਕਾਰੋਬਾਰ ਕਰਦਾ ਦੇਖਿਆ ਗਿਆ।

 

ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 48.42 ਅੰਕਾਂ ਦੀ ਮਜ਼ਬੂਤੀ ਨਾਲ 37,025.27 ਉਤੇ, ਜਦੋਂ ਐਨਐਸਈ ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ 9.85 ਅੰਕਾਂ ਦੀ ਮਜ਼ਬੂਤੀ ਨਾਲ 10,958.10 ਉਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share market closed on red sign