ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Share Market: ਲਾਲ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, Sensex 'ਚ 86 ਅੰਕਾਂ ਦੀ ਗਿਰਾਵਟ 

ਅੱਜ, ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਉੱਤੇ ਬੰਦ ਹੋਇਆ। ਸੈਂਸੈਕਸ 86 ਅੰਕ ਦੀ ਗਿਰਾਵਟ ਦੇ ਨਾਲ 38,736 'ਤੇ ਬੰਦ ਹੋਇਆ ਅਤੇ ਨਿਫਟੀ 30 ਅੰਕ ਦੀ ਗਿਰਾਵਟ ਨਾਲ 11,552 ਦੇ ਪੱਧਰ 'ਤੇ ਬੰਦ ਹੋਇਆ। ਅੱਜ ਸਟਾਕ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉੱਤੇ ਖੁੱਲ੍ਹੇ ਸਨ ਪਰ ਵਿਦੇਸ਼ੀ ਬਾਜ਼ਾਰਾਂ ਨਾਲ ਉਤਸ਼ਾਹਜਨਕ ਸੰਕੇਤ ਨਾ ਮਿਲਣ ਕਾਰਨ ਬਾਜ਼ਾਰ ਵਿੱਚ ਗਿਰਾਵਟ ਆ ਗਈ।

 

ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਮਜ਼ਬੂਤ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ ਪਰ ਵਿਦੇਸ਼ੀ ਬਾਜ਼ਾਰ ਨਾਲ ਉਤਸ਼ਾਹਜਨਕ ਸੰਕੇਤ ਨਹੀਂ ਮਿਲਣ ਨਾਲ ਬਾਜ਼ਾਰ ਵਿੱਚ ਸੁਸਤੀ ਆ ਗਈ। ਸ਼ੁਰੂਆਤੀ ਘੰਟੇ ਦੇ ਕਾਰੋਬਾਰ ਦੌਰਾਨ ਪ੍ਰਮੁੱਖ ਸ਼ੇਅਰ ਸੰਵੇਦਨਸ਼ੀਲ ਸੂਚਕਾਂਕਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ। ਸ਼ੁਰੂਆਤ 'ਚ ਸੈਂਸੈਕਸ 73 ਅੰਕਾਂ ਦੀ ਤੇਜ਼ੀ ਸੀ ਪਰ ਕੁਝ ਸਮੇਂ ਬਾਅਦ ਇਹ ਲਾਲ ਨਿਸ਼ਾਨ 'ਤੇ ਆ ਆਇਆ।

 

 

ਸੈਂਸੈਕਸ ਅਤੇ ਨਿਫਟੀ ਅਜੇ ਵੀ ਦੋਵੇਂ ਲਾਲ ਨਿਸ਼ਾਨ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਸਵੇਰੇ 9.47 ਵਜੇ 9.25 ਅੰਕਾਂ ਦੀ ਗਿਰਾਵਟ ਦੇ ਨਾਲ 38,813.86 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ, ਨਿਫਟੀ 3.95 ਅੰਕਾਂ ਦੀ ਗਿਰਾਵਟ ਦੇ ਨਾਲ 11,578.95 'ਤੇ ਕਾਰੋਬਾਰ ਕਰ ਰਿਹਾ ਸੀ।

 

ਬੰਬਈ ਸ਼ੇਅਰ ਬਜ਼ਾਰ ਦੇ 30 ਸ਼ੇਅਰਾਂ ਉੱਤੇ ਆਧਾਰਤ ਸੂਚਕਾਂਕ ਸੈਂਸੈਕਸ ਸਵੇਰੇ 9 ਵਜੇ ਪਿਛਲੇ ਸੈਸ਼ਨ ਤੋਂ 117.99 ਅੰਕਾਂ ਦੀ ਤੇਜ਼ੀ ਨਾਲ 38.941.10 ਉੱਤੇ ਖੁਲ੍ਹਿਆ ਪਰ ਬਾਅਦ ਵਿੱਚ ਡਿੱਗ ਕੇ 38,780.36 'ਤੇ ਆ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Share market closed on red sign on Friday