ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਬਰਦਸਤ ਤੇਜ਼ੀ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਜ਼ਬਰਦਸਤ ਤੇਜ਼ੀ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਲਈ ਸਹੁੰ–ਚੁਕਾਈ ਸਮਾਰੋਹ ਤੋਂ ਪਹਿਲਾਂ ਵੀਰਵਾਰ ਨੂੰ ਦੇਸ਼ ਦਾ ਸ਼ੇਅਰ ਬਾਜ਼ਾਰ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਇਆ। BSE ਦਾ ਸੈਂਸੈਕਸ (Sensex) 330 ਅੰਕਾਂ ਦੇ ਵਾਧੇ ਨਾਲ 39,831 ਦੇ ਪੱਧਰ ਉੱਤੇ ਬੰਦ ਹੋਇਆ। ਉੱਧਰ ਨਿਫ਼ਟੀ 85 ਅੰਕਾਂ ਦੇ ਵਾਧੇ ਨਾਲ 11,945.90 ਦੇ ਪੱਧਰ ਉੱਤੇ ਬੰਦ ਹੋਇਆ।

 

 

ਅੱਜ ਸਵੇਰੇ ਸ਼ੇਅਰ ਬਾਜ਼ਾਰ ਬਹੁਤ ਮਜ਼ਬੂਤੀ ਨਾਲ ਖੁੱਲ੍ਹੇ। ਸੈਂਸੈਕਸ ਸਵੇਰੇ 78.23 ਅੰਕਾਂ ਦੀ ਮਜ਼ਬੂਤੀ ਨਾਲ 39,580.28 ਉੱਤੇ ਜਦ ਕਿ ਨਿਫ਼ਟੀ 4.2 ਅੰਕਾਂ ਦੇ ਵਾਧੇ ਨਾਲ 11,865.30 ਉੱਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ BSE ਦਾ 30 ਸ਼ੇਅਰਾਂ ਉੱਤੇ ਆਧਾਰਤ ਸੰਵੇਦੀ ਸੂਚਕ ਅੰਕ ਸੈਂਸੈਕਸ 9:38 ਵਜੇ 72.75 ਅੰਕਾਂ ਦੀ ਮਜ਼ਬੂਤੀ ਨਾਲ 39,574.80 ਉੱਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ 50 ਸ਼ੇਅਰਾਂ ਉੱਤੇ ਆਧਾਰਤ ਸੰਵੇਦੀ ਸੂਚਕ ਅੰਕ ਨਿਫ਼ਟੀ ਵੀ ਲਗਭਗ ਇਸੇ ਵੇਲੇ 15.00 ਅੰਕਾਂ ਦੇ ਵਾਧੇ ਨਾਲ 11,876.10 ਉੱਤੇ ਕਾਰੋਬਾਰ ਕਰਦੇ ਵੇਖੇ ਗਏ।

 

 

ਕੱਲ੍ਹ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਲਾਲ ਨਿਸ਼ਾਨ ਉੱਤੇ ਬੰਦ ਹੋਇਆ ਸੀ। BSE ਦਾ ਸੈਂਸੈਕਸ 247.68 ਅੰਕ ਟੁੱਟ ਕੇ 39,502.05 ਅਤੇ NSE ਦਾ ਨਿਫ਼ਟੀ 67.65 ਅੰਕਾਂ ਦੀ ਗਿਰਾਵਟ ਨਾਲ 11,861.10 ਦੇ ਪੱਧਰ ਉੱਤੇ ਬੰਦ ਹੋਇਆ। ਕੱਲ੍ਹ ਸਵੇਰੇ ਦੇਸ਼ ਦਾ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share Market closed with a steep rise