ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ ’ਚ ਮਹਾਂ–ਗਿਰਾਵਟ, ਕਾਰੋਬਾਰੀਆਂ ’ਚ ਮਚੀ ਭਾਜੜ

ਸ਼ੇਅਰ ਬਾਜ਼ਾਰ ’ਚ ਮਹਾਂ–ਗਿਰਾਵਟ, ਕਾਰੋਬਾਰੀਆਂ ’ਚ ਮਚੀ ਭਾਜੜ

ਸਾਲ 2020 ਦੇ ਮਾਰਚ ਮਹੀਨੇ ਦੇ ਆਖ਼ਰੀ ਕਾਰੋਬਾਰੀ ਦਿਨ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਭਾਜੜਾਂ ਮਚੀਆਂ ਹੋਈਆਂ ਹਨ। ਮਹਾਂ–ਗਿਰਾਵਟ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ ’ਚ ਸੈਂਸੈਕਸ 1,407 ਅੰਕ ਟੁੱਟ ਕੇ 38,000 ਤੋਂ ਵੀ ਹੇਠਾਂ ਆ ਗਿਆ। ਉੱਧਰ ਨਿਫ਼ਟੀ 11,000 ਤੋਂ ਵੀ ਹੇਠਾਂ ਆ ਚੁੱਕਾ ਸੀ।

 

 

ਯੈੱਸ ਬੈਂਕ ਦਾ ਸ਼ੇਅਰ ਲਗਭਗ 15 ਫ਼ੀ ਸਦੀ ਟੁੱਟ ਕੇ 27.65 ਰੁਪਏ ਉੱਤੇ ਕਾਰੋਬਾਰ ਕਰ ਰਿਹਾ ਹੈ। ਸ਼ੇਅਰ ਬਾਜ਼ਾਰ ਦੀ ਇਸ ਗਿਰਾਵਟ ਨੂੰ ਕੋਰੋਨਾ ਦੇ ਕਹਿਰ ਤੇ ਯੈੱਸ ਬੈਂਕ ਦੇ ਸੰਕਟ ਨਾਲ ਜੋੜਿਆ ਜਾ ਰਿਹਾ ਹੈ।

 

 

ਨੈਸ਼ਨਲ ਸਟਾੱਕ ਐਕਸਚੇਂਜ (NSE) ਦਾ ਨਿਫ਼ਟੀ 327 ਅੰਕ ਟੁੱਟ ਕੇ 10,942.65 ਅੰਕਾਂ ਉੱਤੇ ਖੁੱਲ੍ਹਿਆ। ਸਿਰਫ਼ 74 ਸ਼ੇਅਰਾਂ ਵਿੱਚ ਤੇਜ਼ੀ ਵੇਖੀ ਗਈ, ਜਦ ਕਿ 802 ਸ਼ੇਅਰਾਂ ਵਿੱਚ ਗਿਰਾਵਟ ਆਈ। ਡਿੱਗਣ ਵਾਲੇ ਮੁੱਖ ਸ਼ੇਅਰਾਂ ’ਚ ਯੈੱਸ ਬੈਂਕ, ਕੋਲ ਇੰਡੀਆ, ਟੈੱਕ ਮਹਿੰਦਰਾ, ਸਟੇਟ ਬੈਂਕ ਆੱਫ਼ ਇੰਡੀਆ, ਟਾਟਾ ਮੋਟਰਜ਼, ਆਰਆਈਐੱਲ ਤੇ ਆਈਸੀਆਈਸੀਆਈ ਬੈਂਕ ਸ਼ਾਮਲ ਰਹੇ।

 

 

ਫ਼ਰਵਰੀ ਮਹੀਨੇ ਦੇ ਆਖ਼ਰੀ ਕਾਰੋਬਾਰੀ ਦਿਨ ਬੌਂਬੇ ਸਟਾੱਕ ਐਕਸਚੇਂਜ ਦਾ ਸੈਂਸੈਕਸ 1,48.37 ਅੰਕ ਟੁੱਟ ਕੇ 38,297.29 ਦੇ ਪੱਧਰ ਉੱਤੇ ਬੰਦ ਹੋਇਆ ਸੀ। ਨੈਸ਼ਨਲ ਸਟਾੱਕ ਐਕਸਚੇਂਜ ਦਾ ਨਿਫ਼ਟੀ 431.55 ਅੰਕ ਟੁੱਟ ਕੇ 11,201.75 ਦੇ ਪੱਧਰ ਉੱਤੇ ਬੰਦ ਹੋਇਆ। ਇਹ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ।

 

 

ਇਸ ਤੋਂ ਪਹਿਲਾਂ ਇਸ ਸਾਲ ਇੱਕ ਫ਼ਰਵਰੀ ਨੁੰ ਬਜਟ ਦੇ ਦਿਨ ਸੈਂਸੈਕਸ ਨੇ 10 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਸੀ। ਕਾਰੋਬਾਰ ਦੇ ਅੰਤ ’ਚ ਸੈਂਸੈਕਸ 987.96 ਅੰਕ ਜਾਂ 2.43 ਫ਼ੀ ਸਦੀ ਦੇ ਨੁਕਸਾਨ ਨਾਲ 39,735.53 ਦੇ ਅੰਕ ਉੱਤੇ ਬੰਦ ਹੋਇਆ ਸੀ।

 

 

ਨਿਫ਼ਟੀ 300.25 ਅੰਕ ਜਾਂ 2.51 ਫ਼ੀ ਸਦੀ ਟੁੱਟ ਕੇ 11,661.85 ਅੰਕ ਉੱਤੇ ਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share Market Crashes Business Establishments afraid of