ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਐਗਜਿ਼ਟ-ਪੋਲ` ਤੋਂ ਬਾਅਦ ਸ਼ੇਅਰ ਬਾਜ਼ਾਰ `ਚ ਹਾਹਾਕਾਰ, ਸੈਂਸਕਸ 700 ਅੰਕ ਟੁੱਟਾ

‘ਐਗਜਿ਼ਟ-ਪੋਲ` ਤੋਂ ਬਾਅਦ ਸ਼ੇਅਰ ਬਾਜ਼ਾਰ `ਚ ਹਾਹਾਕਾਰ, ਸੈਂਸਕਸ 700 ਅੰਕ ਟੁੱਟਾ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਗਜਿ਼ਟ-ਪੋਲ (ਚੋਣ ਸਰਵੇਖਣਾਂ) `ਚ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਹਾਲਤ ਕਮਜ਼ੋਰ ਰਹਿਣ, ਕੋਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ `ਚ ਤੇਜ਼ੀ ਤੇ ਘਰੇਲੂ ਪੱਧਰ `ਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਪੈਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਅੱਜ ਸੋਮਵਾਰ ਨੂੰ ਮੂਧੇ-ਮੂੰਹ ਡਿੱਗੇ ਵਿਖਾਈ ਦਿੱਤੇ।


ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਨੂੰ 713.53 ਅੰਕ ਟੁੱਟ ਕੇ 34,959.72 ਅੰਕ ਅਤੇ ਨਿਫ਼ਟੀ 205.25 ਅੰਕ ਡਿੱਗ ਕੇ 10,488.45 ਅੰਕ `ਤੇ ਬੰਦ ਹੋਇਆ।


ਸ਼ੁਰੂਆਤੀ ਕਾਰੋਬਾਰ `ਚ ਸੋਮਵਾਰ ਨੂੰ ਸੈਂਸੈਕਸ 550 ਅੰਕ ਤੋਂ ਜਿ਼ਆਦਾ ਡਿੱਗ ਪਿਆ। ਉੱਥੇ ਹੀ ਨਿਫ਼ਟੀ ਵੀ 10,600 ਅੰਕ ਹੇਠਾਂ ਚਲਾ ਗਿਆ। ਬ੍ਰੋਕਰਾਂ ਮੁਤਾਬਕ ਇਸ ਦਾ ਅਹਿਮ ਕਾਰਨ ਸੂਬਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਆਏ ਐਗਜਿ਼ਟ-ਪੋਲ ਕਾਰਨ ਨਿਵੇਸ਼ਕਾਂ ਦਾ ਰਵੱਈਆ ਕੁਝ ਸਾਵਧਾਨੀ ਵਾਲਾ ਹੈ।


ਉੱਪਰੋਂ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ `ਚ ਤੇਜ਼ੀ ਦਾ ਅਸਰ ਵੀ ਘਰੇਲੂ ਬਾਜ਼ਾਰ `ਤੇ ਪਿਆ ਹੈ। ਅਮਰੀਕਾ-ਚੀਨ ਵਿਚਾਲੇ ਵਪਾਰਕ ਤਣਾਅ ਕਾਰਨ ਵੀ ਬਾਜ਼ਾਰ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਸ਼ੁੱਕਰਵਾਰ ਨੂੰ ਸੈਂਸੈਕਸ 35,673.25 ਅੰਕ `ਤੇ ਬੰਦ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share Market falls after Exit Polls