ਦੇਸ਼ ਦੇ ਸੇ਼ਅਰ ਬਾਜ਼ਾਰ ਤੇਜ਼ੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਹੈ। ਸੈਂਸੇਕਸ ਅਜੇ 129 ਅੰਕਾਂ ਦੀ ਤੇਜੀ ਨਾਲ 37,274.95 ਅਤੇ ਨਿਫਟੀ 31.15 ਅੰਕਾਂ ਦੀ ਵੜਤ ਨਾਲ 11,034.20 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਮਜ਼ਬੂਤੀ ਦਾ ਰੁਖ ਰਿਹਾ।
ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 10.11 ਵਜੇ 134.38 ਅੰਕਾਂ ਦੀ ਮਜ਼ਬੂਤੀ ਨਾਲ 37,279.83 ਉਤੇ ਅਤੇ ਨਿਫਟੀ ਵੀ ਲਗਭਗ ਇਸੇ ਸਮੇਂ 32.25 ਅੰਕਾਂ ਦੀ ਮਜ਼ਬੂਤੀ ਨਾਲ 11,035.30 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਅੱਜ ਸਵੇਰੇ ਸੈਂਸੇਕਸ 105.58 ਅੰਕਾਂ ਦੀ ਮਜ਼ਬੂਤੀ ਨਾਲ 37,251.03 ਉਤੇ ਐਨਐਸਈ ਦਾ ਨਿਫਟੀ 25.45 ਅੰਕਾਂ ਦੀ ਮਜ਼ਬੂਤੀ ਨਾਲ 11,028.50 ਉਤੇ ਖੁੱਲ੍ਹਿਆ।