ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ : ਸੈਂਸੇਕਸ 296, ਨਿਫਟੀ 86 ਅੰਕ ਡਿੱਗਿਆ

ਸ਼ੇਅਰ ਬਾਜ਼ਾਰ : ਸੈਂਸੇਕਸ 296, ਨਿਫਟੀ 86 ਅੰਕ ਡਿੱਗਿਆ

ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਮੰਗਲਵਾਰ ਨੂੰ ਗਿਰਾਵਟ ਦਾ ਰੁਖ ਰਿਹਾ ਹੈ। ਪ੍ਰਮੁੱਖ ਸੂਚਕ ਅੰਕ ਸੈਂਸੇਕਸ ਦੀ ਮਜ਼ਬੂਤੀ ਸ਼ੁਰੂਆਤ ਹੋਈ, ਪ੍ਰੰਤੂ ਕੁਝ ਹੀ ਮਿੰਟਾਂ ਦੇ ਕਾਰੋਬਾਰ ਬਾਅਦ ਇਸ ਵਿਚ ਗਿਰਾਵਟ ਦਰਜ ਕੀਤੀ ਗਈ। ਸਵੇਰੇ 9.51 ਵਜੇ ਸੈਂਸੇਕਸ 124.13 ਅੰਕ ਹੇਠਾਂ ਆ ਕੇ 36,999.18 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

 

ਅੱਜ ਸੈਂਸੇਕਸ 296.75 ਅੰਕਾਂ ਦੀ ਗਿਰਾਵਟ ਨਾਲ 36,836.56 ਅਤੇ ਨਿਫਟੀ 86.15 ਅੰਕਾਂ ਦੀ ਗਿਰਾਵਟ ਨਾਲ 10,917.35 ਉਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੇਕਸ ਸਵੇਰੇ 46.15 ਅੰਕਾਂ ਦੀ ਗਿਰਾਵਟ ਨਾਲ 37,169.46 ਉਤੇ ਅਤੇ ਨਿਫਟੀ 3.4 ਅੰਕਾਂ ਦੀ ਮਾਮੂਲੀ ਕਮਜੋਰੀ ਨਾਲ 11,000.10 ਉਤੇ ਖੁੱਲ੍ਹਿਆ।

 

ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਲਾਲ ਨਿਸ਼ਾਨ ਉਤੇ ਬੰਦ ਹੋਇਆ। ਅੱਜ ਵਿਸ਼ਵ ਪੱਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਜਿਸਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ਉਤੇ ਨਜ਼ਰ ਆਇਆ। ਇਸ ਕਾਰਨ ਤੇਲ ਤੇ ਗੈਸ ਕੰਪਨੀਆਂ ਦੇ ਸ਼ੇਅਰ ਵਿਚ ਅੱਜ ਗਿਰਾਵਟ ਦਿਖਾਈ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share market trading on red sign today on tuesday