ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਨਿਵੇਸ਼ ਲਈ ਦੱਖਣ ਕੋਰੀਆ ਤੇ ਚੀਨੀ ਕੰਪਨੀਆਂ ਕਰ ਰਹੀਆਂ ਵਿਚਾਰ

ਕੋਰੋਨਾ ਵਾਇਰਸ ਦੇ ਖਤਰੇ ਅਤੇ ਪੂਰੀ ਦੁਨੀਆ ਵਿਚ ਆਈ ਆਰਥਿਕ ਮੰਦੀ ਦੇ ਬਾਵਜੂਦ ਵੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇ ਕੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯਤਨਾਂ ਨੂੰ ਉਸ ਸਮੇਂ ਪ੍ਰੋਤਸਾਹਨ ਮਿਲਿਆਂ ਜਦੋਂ ਦੱਖਣ ਕੋਰੀਆ ਅਤੇ ਚੀਨ ਦੀ ਪ੍ਰਮੁੱਖ ਕੰਪਨੀਆਂ ਨੇ ਇਲੈਕਟ੍ਰੋਨਿਕ ਵਾਹਨਾਂ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ, ਜਿਸ ਨਾਲ ਰਾਜ ਵਿਚ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਸਿਜ੍ਰਿਤ ਹੋਣਗੇ।

 

ਹਰਿਆਣਾ ਵਿਚ ਨਿਵੇਸ਼ ਦੇ ਵੱਖ-ਵੱਖ ਮੌਕਿਆਂ 'ਤੇ ਚਰਚਾ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਪਿਛਲੇ ਦਿਨ ਗੁਰੂਗ੍ਰਾਮ ਵਿਚ ਹੋਈ ਮੀਟਿੰਗ ਦੌਰਾਨ ਨਿਵੇਸ਼ਕਾਂ ਵੱਲੋਂ ਇਹ ਦਿਲਚਸਪੀ ਦਿਖਾਈ ਗਈ।

 

ਇਲੇਕਟ੍ਰਿਕ ਬੱਸਾਂ ਅਤੇ ਟਰੱਕਾਂ ਦਾ ਨਿਰਮਾਣ ਕਰਨ ਵਾਲੀ ਦੱਖਣ ਕੋਰੀਆਂ ਦੀ ਇਕ ਪ੍ਰਮੁੱਖ ਕੰਪਨੀ ਏਡੀਸਨ ਮੋਟਰਸ ਇੰਡੀਆ ਨੇ 500 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੇ ਨਾਲ 30 ਏਕੜ ਖੇਤਰ 'ਤੇ ਆਪਣਾ ਨਿਰਮਾਣ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਨਾਲ ਲਗਭਗ 500 ਤੋਂ 800 ਨੋਜੁਆਨਾਂ ਨੂੰ ਰੁਜਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ। ਇਸ ਤਰ੍ਹਾ, ਚੀਨ ਦੀ ਇਕ ਫਰਮ ਨੇ ਗੁਰੂਗ੍ਰਾਮ ਵਿਚ ਹੈਡ ਕੁਆਟਰ ਭਵਨ ਦੀ ਸਥਾਪਨਾ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ, ਜਿਸ ਵਿਚ 600 ਤੋਂ 700 ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕੇ ਉਤਪਨ ਕਰਨ ਦੀ ਸਮਰੱਥਾ ਹੋਵੇਗੀ।

 

ਸਮੇਂਬੱਧ ਤਰੀਕੇ ਨਾਲ ਇਕ ਹੀ ਛੱਤ ਦੇ ਹੇਠਾਂ ਉਦਮੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਵੱਖ-ਵੱਖ ਸਹੂਲਤਾਂ ਅਤੇ ਮੰਜੂਰੀਆਂ ਦੇ ਪਰਿਣਾਮਸਰੂਪ ਹਰਿਆਣਾ ਰਾਜ ਉਦਯੋਗਾਂ ਲਈ ਆਪਣੀ ਇਕਾਈਆਂ ਸਥਾਪਿਤ ਕਰਨ ਤਹਿਤ ਇਕ ਅਨੁਕੂਲ ਸਥਾਨ ਬਣ ਗਿਆ ਹੈ। ਈਜ ਆਫ ਡੂਇੰਗ ਬਿਜਨੈਸ ਰੈਂਕਿੰਗ ਦੇ ਮਾਮਲੇ ਵਿਚ ਹਰਿਆਣਾ ਮੌਜੂਦਾ ਵਿਚ ਦੇਸ਼ ਵਿਚ ਤੀਜੇ ਅਤੇ ਉੱਤਰ ਰਾਜਾਂ ਵਿਚ ਪਹਿਲੇ ਨੰਬਰ 'ਤੇ ਹੈ।

 

ਇਸ ਮੌਜੂਦਾ ਵਿਸ਼ਵ ਸੀਨਾਰਿਓ ਵਿਚ ਮੁੱਖ ਮੰਤਰੀ ਦੀ ਪ੍ਰਤੀਬੱਧਤਾ ਨਾਲ ਚੀਨ ਅਤੇ ਕੋਰਿਆ ਦੇ ਨਿਵੇਸ਼ਕ ਬਹੁਤ ਪ੍ਰਭਾਵਿਤ ਸਨ।

 

ਮੀਟਿੰਗ ਵਿਚ ਏਡੀਸਨ ਮੋਟਰਸ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਲੀ, ਚੀਨ ਦੇ ਨਿਵੇਸ਼ਕ ਜੇਰੋਮ ਚੇਨ ਅਤੇ ਕੌਮੀ ਨਿਵੇਸ਼ਕ ਪ੍ਰੋਮੋਸ਼ਨ ਅਤੇ ਸਹੂਲਤ ਏੰਜਸੀ ਦੇ ਇਨਵੇਸਟ ਇੰਡੀਆ ਦੇ ਰਾਜ ਪ੍ਰਭਾਰੀ ਸ੍ਰੀ ਪਵਨ ਚੌਧਰੀ ਮੌਜੂਦ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Korean and Chinese companies thinking for investment in Haryana