ਸਸਤੀ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ਸਪਾਈਸ ਜੈਟ ਨੇ ਸੋਮਵਾਰ ਨੂੰ ਗੁਵਾਹਾਟੀ ਅਤੇ ਢਾਕਾ ਵਿਚ ਸਿੱਧੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲੀ ਉਡਾਨ ਨੂੰ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਅਸਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਹਰੀ ਝੰਡੀ ਦਿਖਾਈ।
ਕੰਪਨੀ ਨੇ ਇਸ ਲਈ ਬੌਮਬ੍ਰੇਡੀਅਰ ਕਿਊ400 ਜਹਾਜ਼ ਨੂੰ ਲਗਾਇਆ ਹੈ। ਇਹ ਰੋਜ਼ਾਨਾ ਗੁਵਾਹਾਟੀ ਤੋਂ 11 ਵਜਕੇ 55 ਮਿੰਟ ਉਤੇ ਰਵਾਨਾ ਹੋਕੇ ਦੋ ਵਜਕੇ 10 ਮਿੰਟ ਉਤੇ ਢਾਕਾ ਪਹੁੰਚੇਗਾ।
ਇਸ ਮੌਕੇ ਉਤੇ ਸੋਨੋਵਾਲ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਗੁਵਾਹਾਟੀ ਤੋਂ ਸਾਰੇ ਆਸੀਆਨ ਦੇਸ਼ਾਂ ਅਤੇ ਭੂਟਾਨ, ਨੇਪਾਲ ਨਾਲ ਸੰਪਰਕ ਜੋੜਣ ਦੀ ਹੈ।