ਸਪਾਈਸਜੈਟ ਯਾਤਰੀਆਂ ਲਈ ਜਬਰਦਸਤ ਆਫਰ ਲੈ ਕੇ ਆਇਆ ਹੈ। ਜੇਕਰ ਤੁਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਵਿਚ ਜਾਣ ਦੀ ਸਲਾਹ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਕ ਚੰਗਾ ਮੌਕਾ ਹੈ ਤੁਸੀਂ ਮੁਫਤ ਵਿਚ ਹਵਾਈ ਸਫਰ ਕਰ ਸਕੋਗੇ। ਤੁਸੀਂ ਜਦੋਂ ਸਪਾਈਸ ਜੈਟ ਫਲਾਈਟ ਵਿਚ ਸਫਰ ਕਰੋਗੇ ਤਾਂ ਤੁਹਾਨੂੰ ਸਟਾਈਲ ਕੈਸ਼ ਮਿਲੇਗਾ, ਜੋ ਤੁਹਾਡੀ ਬੁਕਿੰਗ ਪੈਸਿਆਂ ਦੇ ਬਰਾਬਰ ਹੋਵੇਗਾ। ਇਹ ਆਫਰ 30 ਸਤੰਬਰ ਤੱਕ ਹੀ ਯੋਗ ਹੈ।
ਸਟਾਈਲ ਕੈਸ਼ ਦਾ ਕਰ ਸਕਦੇ ਹੋ ਵਰਤੋਂ
ਸਪਾਈਸ ਜੈਟ ਫਲਾਈਟ ਤੁਹਾਨੂੰ ਲਗਭਗ ਮੁਫਤ ਵਿਚ ਹਵਾਈ ਸਫਰ ਕਰਾ ਰਿਹਾ ਹੈ। ਤੁਸੀਂ ਬੁਕਿੰਗ ਪੈਸੇ ਦੇ ਜਿੰਨਾ ਸਟਾਈਲ ਕੈਸ਼ ਤੁਹਾਨੂੰ ਮਿਲੇਗਾ। ਸਟਾਈਲ ਕੈਸ਼ ਦੀ ਵਰਤੋਂ ਤੁਸੀਂ ਉਨ੍ਹਾਂ ਦੀ ਵੈਬਸਾਈਟ ਉਤੇ ਖਰੀਦਦਾਰੀ ਲਈ ਕਰ ਸਕੋਗੇ। ਇਸਦੀ ਜਾਣਕਾਰੀ ਸਪਾਈਸ ਜੈਟ ਨੇ ਟਵੀਟ ਰਾਹੀਂ ਦਿੱਤੀ ਹੈ।
ਕਰ ਸਕਦੇ ਹੋ ਖਰੀਦਦਾਰੀ
Now your SpiceJet flights are effectively free. Travel with SpiceJet and earn StyleCash equivalent to your entire booking amount. Head over to https://t.co/wDsLQ8XjhA, and make the most of your StyleCash to buy the latest, trendiest apparel, accessories and more. pic.twitter.com/VIxCJO8aMg
— SpiceJet (@flyspicejet) May 1, 2019
ਸਕੀਮ ਦੇ ਤਹਿਤ ਸਪਾਈਸਜੈਟ ਪੈਸਾ ਆਪਣੀ ਕੰਪਨੀ ਸਪਾਈਸ ਸਟਾਈਲ ਡਾਟ ਕਾਮ ਵਿਚ ਪਾ ਦੇਵੇਗੀ। ਇਸ ਪੈਸੇ ਨਾਲ ਕੰਪਨੀ ਦੀ ਵੈਬਸਾਈਅ ਉਤੇ ਖਰੀਦਦਾਰੀ ਕਰ ਸਕਦੇ ਹੋ। ਇਸ ਵੈਬਸਾਈਟ ਉਤੇ ਮਹਿਲਾਵਾਂ, ਪੁਰਸ਼ਾਂ ਅਤੇ ਬੱਚਿਆਂ ਲਈ ਕੱਪੜੇ ਮਿਲਣਗੇ। ਇਸ ਤੋਂ ਇਲਾਜਵਾ ਡਿਜਾਇਨਰ ਚਸ਼ਮੇ, ਘੜੀ, ਇਲੈਕਟ੍ਰਾਨਿਕ ਸਾਮਾਨ ਅਤੇ ਘਰ ਦਾ ਵੀ ਸਾਰਾ ਸਾਮਾਨ ਮਿਲ ਜਾਵੇਗਾ।