ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SpiceJet ਦਾ ਮਾਨਸੂਨ ਆਫ਼ਰ, 888 ਰੁਪਏ ’ਚ ਕਰੋ ਹਵਾਈ ਸਫਰ

ਹਵਾਈ ਯਾਤਰਾ ਸੇਵਾ ਮੁਹੱਈਆ ਕਰਾਵੁਣ ਵਾਲੀ ਕੰਪਨੀ ਸਪਾਈਸ ਜੈੱਟ ਨੇ ਪੰਜ ਦਿਨ ਦੇ ਮਾਨਸੂਨ ਸੇਲ ਦਾ ਐਲਾਨ ਕੀਤਾ ਹੈ ਜਿਸ ਚ ਚੋਣਵੀਆਂ ਘਰੇਲੂ ਮਾਰਗਾਂ ’ਤੇ ਕਿਰਾਇਆ 888 ਰੁਪਏ ਤੋਂ ਅਤੇ ਚੋਣਵੀਆਂ ਆਲਮੀ ਮਾਰਗਾਂ ’ਤੇ 3,499 ਰੁਪਏ ਤੋਂ ਸ਼ੁਰੂ ਹੈ।

 

ਕੰਪਨੀ ਨੇ ਮੰਗਲਵਾਰ ਨੂੰ ਦਸਿਆ ਕਿ ਇਹ ਸੇਲ 2 ਜੁਲਾਈ ਤੋਂ 6 ਜੁਲਾਈ ਤਕ ਚਲੇਗੀ। ਇਸ ਚ ਚੇਨਈ-ਬੰਗਲੁਰੂ, ਬਾਗਡੋਗਰਾ-ਗੁਹਾਟੀ ਵਰਗੀਆਂ ਘਰੇਲੂ ਅਤੇ ਮਦੁਰੈ-ਕੋਲੰਬੋ, ਚੇਨਈ-ਕੋਲੰਬੋ, ਕੋਚੀ-ਮਾਲੇ ਅਤੇ ਗੁਹਾਟੀ-ਢਾਕਾ ਵਰਗੀਆਂ ਆਲਮੀ ਮਾਰਗਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਸਾਰੇ ਮਾਰਗਾਂ ’ਤੇ ਐਲਾਨਿਆ ਗਿਆ ਕਿਰਾਇਆ ਸਾਰੇ ਟੈਕਸਾਂ ਸਮੇਤ ਹੈ ਹਾਲਾਂਕਿ ਹਰੇਕ ਮਾਰਗ ’ਤੇ ਮਿਥੀ ਗਿਣਤੀ ਦੀਆਂ ਸੀਟਾਂ ਹੀ ਆਫਰ ਤਹਿਤ ਰੱਖੀ ਗਈ ਹਨ ਜਿਹੜੀ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ਤੇ ਮੁਹੱਈਆਂ ਹੋਣਗੀਆਂ।

 

ਆਫ਼ਰ ਤਹਿਤ 25 ਸਤੰਬਰ ਤਕ ਟਿਕਟ ਬੁੱਕ ਕਰਾਈਆਂ ਜਾ ਸਕਣਗੀਆਂ। ਸਮੂਹਿਕ ਬੁਕਿੰਗ ’ਤੇ ਇਹ ਆਫ਼ਰ ਮੰਨਣਯੋਗ ਨਹੀਂ ਹੈ ਤੇ ਇਸ ਨੂੰ ਕਿਸੇ ਦੂਜੇ ਆਫਰ ਦੇ ਨਾਲ ਮਿਲਾਇਆ ਵੀ ਨਹੀਂ ਜਾ ਸਕਦਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SpiceJet offering free flight ticket to customer till 30th September