ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ਬੈਠੇ ਸ਼ੁਰੂ ਕਰੋ ਬਗ਼ੈਰ ਮਿੱਟੀ ਦੇ ਖੇਤੀ, ਕਮਾਈ ਲੱਖਾਂ ’ਚ

ਜੇਕਰ ਤੁਸੀਂ ਘਰੇ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਹ ਇੱਕ ਅਜਿਹਾ ਵਪਾਰ ਹੈ ਜਿਸ ਵਿਚ ਲਾਗਤ ਵੀ ਘੱਟ ਆਵੇਗੀ ਤੇ ਕਮਾਈ ਵੀ ਚੰਗੀ ਖਾਸੀ ਹੋ ਜਾਵੇਗੀ। ਇਸ ਲਈ ਤੁਹਾਨੂੰ ਲੋੜ ਪਵੇਗੀ ਛੱਤ ਤੇ ਖੁੱਲ੍ਹੇ ਵਿਹੜੇ ਦੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਕੱਲ੍ਹ ਬਿਨਾ ਮਿੱਟੀ ਵਾਲੀ ਖੇਤੀ ਸੁਰਖੀਆਂ ਚ ਹੈ। ਇਸ ਨੂੰ ਟੇਰਿਸ ਫ਼ਾਰਮਿੰਗ ਵੀ ਕਿਹਾ ਜਾਂਦਾ ਹੈ। ਇਸ ਤਕਨੀਕ ਚ ਮਿੱਟੀ ਦੀ ਵਰਤੋਂ ਤਾਂ ਬਿਲਕੁਲ ਨਹੀਂ ਹੁੰਦੀ। ਪੌਦਿਆਂ ਲਈ ਲੋੜੀਂਦੇ ਪੋਸ਼ਕ ਤੱਤ ਪਾਣੀ ਦੇ ਸਹਾਰੇ ਸਿੱਧੇ ਪੌਦਿਆਂ ਦੀ ਜੜ੍ਹਾਂ ਤੱਕ ਪਹੁੰਚਾਏ ਜਾਂਦੇ ਹਨ। ਇਸ ਤਕਨੀਕ ਨੂੰ ਹਾਈਡ੍ਰਾਪਨਿਕਸ ਤਕਨੀਕ ਕਿਹਾ ਜਾਂਦਾ ਹੈ।

 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਵਿਧੀ ਚ ਪੌਦਿਆਂ ਨੂੰ ਇੱਕ ਮੇਲਟੀਲੇਅਰ ਫ੍ਰੇਮ ਦੇ ਸਹਾਰੇ ਪਾਈਪ ਚ ਉਗਾਇਆ ਜਾਂਦਾ ਹੈ ਤੇ ਉਨ੍ਹਾਂ ਦੀਆਂ ਜੜ੍ਹਾਂ ਪਾਈਪ ਦੇ ਅੰਦਰੋਂ ਪੋਸ਼ਕ ਤੱਤਾਂ ਨਾਲ ਭਰੇ ਪਾਣੀ ਚ ਛੱਡ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਚੋਂ ਪੌਦਿਆਂ ਨੂੰ ਵੱਡਾ ਹੋਣ ਚ ਮਦਦ ਮਿਲਦੀ ਹੈ।

 

 

ਕਈ ਕੰਪਨੀਆਂ ਹਾਈਡ੍ਰਾਪਨਿਕਸ ਤਕਨੀਕ ਦੇ ਸੈਟਅੱਪ ਲਈ ਕੰਮ ਕਰਦੀਆਂ ਹਨ ਜੋ ਕਿ ਸ਼ੌਕੀਆਂ ਗਾਰਡਨ ਤੋਂ ਲੈ ਕੇ ਵਪਾਰਕ ਫ਼ਾਰਮ ਸੈੱਟ ਕਰਨ ਚ ਤੁਹਾਡੀ ਮਦਦ ਕਰਦੀਆਂ ਹਨ। ਇਨ੍ਹਾਂ ਚ ਲੈਟਸੈਕਟ੍ਰਾ ਐਗਰੀਟ੍ਰੇਕ ਬਿਟਮਾਇੰਸ ਇਨੋਵੇਸ਼ਨਜ਼, ਫਿਊਚਰ ਫ਼ਾਰਮਸ, ਸਾਡੀ ਕ੍ਰਿਸ਼ੀ ਵਰਗੇ ਵਪਾਰਕ ਅਦਾਰੇ ਕੰਮ ਕਰਦੇ ਹਨ। ਇਨ੍ਹਾਂ ਕੰਪਨੀਆਂ ਨਾਲ ਹਾਈਡ੍ਰਾਪਨਿਕਸ ਸੈਟਅੱਪ ਨੂੰ ਖਰੀਦਿਆ ਜਾ ਸਕਦਾ ਹੈ।

 

ਕਮਾਈ ਦੀ ਗੱਲ ਕਰੀਏ ਤਾਂ ਤੁਸੀਂ ਮਹਿੰਗੇ ਫਲ੍ਹ ਤੇ ਸਬਜ਼ੀਆਂ ਉਗਾ ਕੇ ਸਾਲਾਨਾ 2 ਲੱਖ ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Start farming by sitting at home without soil cultivation earning in the millions