ਦੇਸ਼ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਮੰਗਲਵਾਰ ਨੂੰ ਆਪਣੇ ਸਾਰੇ ਮਿੱਥੇ ਸਮੇਂ ਦੇ ਕਰਜ਼ੇ ’ਤੇ ਸੀਮਾਂਕ ਲਾਗਤ ਚ 0.05 ਫੀਸਦ ਕਟੌਤੀ ਦਾ ਐਲਾਨ ਕੀਤਾ। ਬੈਂਕ ਵਲੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਨਵੀਂਆਂ ਦਰਾਂ ਬੁੱਧਵਾਰ ਤੋਂ ਲਾਗੂ ਹੋ ਜਾਣਗੀਆਂ।
ਬਿਆਨ ਮੁਤਾਬਕ ਇਕ ਸਾਲ ਦੀ ਮਿਆਦ ਦੇ ਕਰਜ਼ੇ ’ਤੇ ਸੀਮਾਂਕ ਲਾਗਤ ਅਧਾਰਿਤ ਵਿਆਜ ਦਰ (ਐਮਸੀਐਲਆਰ) ਮਤਲਬ ਕਰਜ਼ੇ ਦੀ ਘਟੋ ਘੱਟ ਵਿਆਜ ਦਰ ਨੂੰ 0.05 ਫੀਸਦ ਘਟਾ ਕੇ 8.40 ਫੀਸਦ ਕਰ ਦਿੱਤਾ ਗਿਆ ਹੈ।
ਬੈਂਕ ਨੇ ਕਿਹਾ ਕਿ ਐਮਸੀਐਲਆਰ ਚ ਇਸ ਕਟੌਤੀ ਦੇ ਸਿੱਟੇ ਵਜੋਂ 10 ਅਪ੍ਰੈਲ 2019 ਤੋਂ ਘਰ ਸਬੰਧੀ ਕਰਜ਼ੇ ’ਤੇ ਵਿਆਜ ਦੀ ਦਰ ’ਤੇ 0.20 ਫੀਸਦ ਕਮੀ ਆ ਜਾਵੇਗੀ।
.