ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ : ਸੈਂਸੈਕਸ 288 ਅੰਗ ਡਿੱਗਿਆ, ਨਿਫ਼ਟੀ 11400 ਤੋਂ ਥੱਲੇ

ਵਿਸ਼ਵ ਸ਼ੇਅਰ ਬਾਜ਼ਾਰਾਂ ਚ ਗਿਰਾਵਟ ਵਿਚਾਲੇ ਜਨਤਕ ਖੇਤਰ ਦੇ ਉਦਯੋਗ, ਵਾਹਨ, ਧਾਤੂ ਅਤੇ ਬੈਂਕਿੰਗ ਖੇਤਰ ਦੇ ਸ਼ੇਅਰਾਂ ਚ ਵਿਕਰੀ ਤੇ  ਅੱਜ ਸ਼ੁਰੂਆਤੀ ਕਾਰੋਬਾਰ ਚ ਘਰੇਲੂ ਸ਼ੇਅਰ ਬਾਜ਼ਾਰ ਚ ਸੁਸਤੀ ਦਿਖੀ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 288 ਅੰਕ ਤੋਂ ਵੱਧ ਡਿੱਗਿਆ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 11400 ਅੰਕ ਤੋਂ ਥੱਲੇ ਚਲਿਆ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਵਾਲ ਸਟ੍ਰੀਟ ਨਾਲ ਏਸ਼ੀਆਈ ਬਾਜ਼ਾਰਾਂ ਚ ਸੁਸਤੀ ਅਤੇ ਤੁਰਕੀ ਦੀ ਮੁਦਰਾ ਲੀਰਾ ਚ ਗਿਰਾਵਟ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਤੇ ਦਬਾਅ ਦੇਖਣ ਨੂੰ ਮਿਲਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਤੇ ਆਧਾਰਿਤ ਸੂਚਕਾਂਕ 288.16 ਅੰਕ ਮਤਲਬ 0.76 ਫੀਸਦ ਡਿੱਗ ਕੇ 37,581.07 ਅੰਕ ਤੇ ਆ ਗਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ ਚ 83.75 ਅੰਕ ਮਤਲਬ 0.73 ਫੀਸਦ ਦੀ ਗਿਰਾਵਟ ਨਾਲ 11345.75 ਅੰਕ ਤੇ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stock Market Sensex plunges 288 points Nifty falls below 11400